ਪੜਚੋਲ ਕਰੋ
‘ਸਿੰਬਾ’ ਲਈ ਰਣਵੀਰ ਨੇ ਪੋਸਟਪੋਨ ਕੀਤਾ ‘ਹਨੀਮੂਨ’, ਕੰਮ ਨਾਲ ਦੀਪਿਕਾ ਤੋਂ ਜ਼ਿਆਦਾ ਪਿਆਰ

ਮੁੰਬਈ: 14-15 ਨਵੰਬਰ ਨੂੰ ਬਾਲੀਵੁੱਡ ਦਾ ਫੇਮਸ ਕੱਪਲ ਰਣਵੀਰ-ਦੀਪਿਕਾ ਵਿਆਹ ਕਰ ਚੁੱਕੇ ਹਨ। ਅਜੇ ਤਕ ਦੋਨੋਂ ਆਪਣੇ ਵਿਆਹ ਦੀ ਖੁਸ਼ੀ ‘ਚ ਬੈਂਗਲੁਰੂ ਤੇ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦੇ ਚੁੱਕੇ ਹਨ। ਇਸ ਤੋਂ ਬਾਅਦ ਇੱਕ ਦਸੰਬਰ ਨੂੰ ਬਾਲੀਵੁੱਡ ਲਈ ਖਾਸ ਪਾਰਟੀ ਹੋਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਰਣਵੀਰ ਆਪਣੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ‘ਚ ਕਾਫੀ ਬਿਜ਼ੀ ਹਨ। ਉਨ੍ਹਾਂ ਨੇ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਕਰ ਲਈ ਹੈ। ਫ਼ਿਲਮ ਦਾ ਟਾਈਟਲ ਟ੍ਰੈਕ ਸ਼ੂਟ ਹੋਣਾ ਬਾਕੀ ਹੈ ਜਿਸ ਦੀ ਸ਼ੂਟਿੰਗ ਮੁੰਬਈ ‘ਚ ਹੀ ਹੋਣੀ ਹੈ। ਇਸ ਲਈ ਉਹ ਆਪਣੇ ਹਨੀਮੂਨ ਨੂੰ ਵੀ ਪੋਸਟਪੋਨ ਕਰ ਰਹੇ ਹਨ ਤਾਂ ਜੋ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਉਹ ਕੁਝ ਸਮਾਂ ਆਪਣੀ ਮਸਤਾਨੀ ਨਾਲ ਬਿਤਾ ਸਕਣ। ਖ਼ਬਰਾਂ ਤਾਂ ਇਹ ਵੀ ਹਨ ਕਿ ਜਦੋਂ ਰਣਵੀਰ ਆਪਣੇ ਵਿਆਹ ‘ਚ ਬਿਜ਼ੀ ਸੀ ਤਾਂ ‘ਸਿੰਬਾ’ ਦੇ ਡਾਇਰੈਕਟਰ ਰੋਹਿਤ ਸ਼ੈਟੀ ਨੇ ਉਨ੍ਹਾਂ ਦੇ ਡੂਪਲੀਕੈਟ ਦੇ ਨਾਲ ਮਿਲ ਕੇ ਕੁਝ ਸੀਨ ਸ਼ੂਟ ਵੀ ਕੀਤੇ ਹਨ। ਫ਼ਿਲਮ ‘ਚ ਰਣਵੀਰ, ਸੈਫ ਅਲੀ ਦੀ ਧੀ ਸਾਰਾ ਅਲੀ ਖ਼ਾਨ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ‘ਸਿੰਬੲ 28 ਦਸੰਬਰ ਨੂੰ ਰਿਲੀਜ਼ ਹੋਣੀ ਹੈ।
Before You Go
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ
ਟ੍ਰੈਂਡਿੰਗ ਟੌਪਿਕ





















