ਪੜਚੋਲ ਕਰੋ
(Source: ECI/ABP News)
ਕਪਿਲ ਦੇਵ ਦੇ ਰਹੇ ਰਣਵੀਰ ਨੂੰ ਟ੍ਰੇਨਿੰਗ, ਦੀਪਿਕਾ ਨੇ ਕੀਤਾ ਖਾਸ ਕੁਮੈਂਟ
ਹਾਲ ਹੀ ‘ਚ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ‘ਚ ਉਹ ਕਪਿਲ ਦੇਵ ਤੋਂ ਕ੍ਰਿਕਟ ਦੇ ਗੂਰ ਸਿੱਖਦੇ ਨਜ਼ਰ ਆ ਰਹੇ ਹਨ। ਦੀਪਿਕਾ ਨੇ ਇਸ ਵੀਡੀਓ ‘ਤੇ ਖਾਸ ਕੁਮੈਂਟ ਕੀਤਾ ਹੈ।

ਮੁੰਬਈ: ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ’83’ ਦੀਆਂ ਤਿਆਰੀਆਂ ‘ਚ ਰੁੱਝੇ ਹਨ। ਉਧਰ ਦੀਪਿਕਾ ਵੀ ਆਪਣੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ ‘ਚ ਦੋਵੇਂ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੀ ਤਸਵੀਰ ਤੇ ਵੀਡੀਓ ‘ਤੇ ਕੁਮੈਂਟ ਕਰਨਾ ਨਹੀਂ ਭੁੱਲਦੇ। ਅਜਿਹਾ ਕੋਈ ਮੌਕਾ ਨਹੀਂ ਜਦੋਂ ਦੋਵੇਂ ਇੱਕ-ਦੂਜੇ ਨੂੰ ਸਪੈਸ਼ਲ ਫੀਲ ਨਾ ਕਰਵਾਉਂਦੇ ਹੋਣ।
ਹਾਲ ਹੀ ‘ਚ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ‘ਚ ਉਹ ਕਪਿਲ ਦੇਵ ਤੋਂ ਕ੍ਰਿਕਟ ਦੇ ਗੂਰ ਸਿੱਖਦੇ ਨਜ਼ਰ ਆ ਰਹੇ ਹਨ। ਦੀਪਿਕਾ ਨੇ ਇਸ ਵੀਡੀਓ ‘ਤੇ ਖਾਸ ਕੁਮੈਂਟ ਕੀਤਾ ਹੈ। ਉਸ ਨੇ ਲਿਖਿਆ ਹੈ, ‘ਤੁਸੀਂ ਜਿੰਨਾ ਸਿੱਖ ਸਕਦੇ ਹੋ, ਸਿੱਖ ਲਓ ਕਿਉਂਕਿ ਇਹ ਦਿਨ ਮੁੜਕੇ ਨਹੀਂ ਆਉਣਗੇ। ਮੈਨੂੰ ਤੁਹਾਡੇ ‘ਤੇ ਫ਼ਕਰ ਹੈ।”
ਵੇਖੋ ਵੀਡੀਓ:
ਰਣਵੀਰ ਸਿੰਘ ਦੀ ਫ਼ਿਲਮ 1983 ਦੇ ਵਰਲਡ ਕੱਪ ‘ਤੇ ਆਧਾਰਤ ਹੈ। ਫ਼ਿਲਮ ‘83’ ’ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਹੀ ਨਿਭਾਅ ਰਹੇ ਹਨ। ਇਸ ਸਮੇਂ ਫ਼ਿਲਮ ਦੀ ਟੀਮ ਧਰਮਸ਼ਾਲਾ ‘ਚ ਸੀ। ਜਲਦੀ ਹੀ ਸਾਰੀ ਟੀਮ ਲੰਦਨ ਲਈ ਰਵਾਨਾ ਹੋਵੇਗੀ ਕਿਉਂਕਿ ਫ਼ਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਇਸ ਦਾ ਇੱਕ ਹਿੱਸਾ ਲੰਦਨ ‘ਚ ਸ਼ੂਟ ਕਰਨਾ ਚਾਹੁੰਦੇ ਹਨ। ‘83’ ਨੂੰ 2020 ‘ਚ ਰਿਲੀਜ਼ ਕੀਤਾ ਜਾਣਾ ਹੈ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
