ਚੰਡੀਗੜ੍ਹ: ਬਾਲੀਵੁੱਡ ਐਕਟਰ ਰਣਵੀਰ ਨੇ ਫੈਸ਼ਨ ਦੇ ਚੱਕਰ 'ਚ ਐਸੀ ਡ੍ਰੈੱਸ ਪਾ ਲਈ ਕਿ ਸਭ ਇਹ ਸਮਝ ਬੈਠੇ ਕਿ ਇਹ ਦੀਪਿਕਾ ਪਾਦੁਕੋਣ ਦੀ ਆਊਟਫਿੱਟ ਹੈ। ਰਣਵੀਰ ਸਿੰਘ ਨੇ ਆਪਣੀ ਇਸ ਨਵੀਂ ਲੁੱਕ ਦੇ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਤਸਵੀਰਾਂ 'ਚ ਅਦਾਕਾਰ ਦੇ ਲੰਮੇ ਬਾਲ, ਗੋਲਡਨ ਜੇਵੇਲਰੀ ਤੇ ਨੀਲੇ ਰੰਗ ਦੀ ਚਮਕਦੀ ਡ੍ਰੈੱਸ ਪਾਈ। ਦਰਅਸਲ, ਅਦਾਕਾਰ ਰਣਵੀਰ ਸਿੰਘ ਨੇ Gucci ਬਰੈਂਡ ਲਈ ਇੱਕ ਫੋਟੋਸ਼ੂਟ ਕਰਵਾਇਆ ਸੀ। ਰਣਵੀਰ ਦੀ ਇਸ outfit 'ਤੇ ਸਿਤਾਰੇ ਵੀ ਰੀਏਅਕਟ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ meme ਵੀ ਬਣਾ ਰਹੇ ਹਨ। ਰਣਵੀਰ ਦੀ ਇਹ ਲੁੱਕ ਕਾਫੀ ਅਲੱਗ ਹੈ।
ਅਦਾਕਾਰ ਰਣਵੀਰ ਸਿੰਘ ਇਸ ਤਰ੍ਹਾਂ ਦੇ ਫੋਟੋਸ਼ੂਟ ਕਰਾਉਣ ਲਈ ਜਾਣੇ-ਜਾਂਦੇ ਹਨ। ਇਸ ਤੋਂ ਪਹਿਲਾ ਵੀ ਉਨ੍ਹਾਂ ਨੇ ਅਲੱਗ-ਅਲੱਗ ਤੇ ਫੰਕੀ outfit ਦੇ ਨਾਲ ਫੋਟੋਸ਼ੂਟ ਕਰਵਾਏ ਹਨ ਪਰ ਰਣਵੀਰ ਦੀ ਇਹ ਨਵੀਂ ਲੁੱਕ ਕਾਫੀ ਵਾਇਰਲ ਹੋ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ