Badshah Gifted Shoes to Fan: ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਆਯੋਜਿਤ ਯੂਟਿਊਬ ਫੈਨਫੈਸਟ ਵਿੱਚ ਹਿੱਸਾ ਲਿਆ। ਜਿਸ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਰੈਪਰ ਆਪਣੀ 15 ਸਾਲ ਦੀ ਫੈਨ ਨੂੰ ਤੋਹਫਾ ਦੇ ਰਹੇ ਹਨ। ਦਰਅਸਲ, ਬਾਦਸ਼ਾਹ ਨੇ ਇਸ ਪਿਆਰੇ ਫੈਨ ਨੂੰ ਆਪਣੇ ਜੁੱਤੇ ਗਿਫਟ ਕੀਤੀ ਸੀ। ਜਿਸ ਦੀ ਕੀਮਤ 1.50 ਲੱਖ ਰੁਪਏ ਹੈ।


ਇਹ ਵੀ ਪੜ੍ਹੋ; ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਹੋਈ ਰਿਲੀਜ਼, ਗਾਇਕ ਨੇ ਫੈਨਜ਼ ਦੇ ਨਾਂ ਦਿੱਤਾ ਖਾਸ ਸੰਦੇਸ਼, ਬੋਲੇ- 'ਆਖਰੀ ਐਲਬਮ ਉਦੋਂ ਹੋਊ, ਜਦੋਂ...'


ਬਾਦਸ਼ਾਹ ਨੇ ਪ੍ਰਸ਼ੰਸਕ ਨੂੰ ਗਿਫਟ ਕੀਤੇ 1.50 ਲੱਖ ਰੁਪਏ ਦੇ ਜੁੱਤੇ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਬਾਦਸ਼ਾਹ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਉਹ ਜੁੱਤੇ ਪ੍ਰਸ਼ੰਸਕਾਂ ਦੀ ਭੀੜ 'ਚ ਖੜ੍ਹੀ ਇਕ ਲੜਕੀ ਨੂੰ ਗਿਫਟ ਕੀਤੇ। ਜੋ ਰੈਪਰ ਨੇ ਆਪਣੇ ਲਾਈਵ ਸ਼ੋਅ ਦੌਰਾਨ ਪਹਿਨੇ ਹੋਏ ਸੀ। ਰੈਪਰ ਦੇ ਇਨ੍ਹਾਂ ਜੁੱਤੀਆਂ ਨੂੰ 'ਦ ਐਲਵੀ ਟਰੇਨਰ 2' (The LV Trainer 2) ਕਿਹਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਜੁੱਤੀਆਂ ਦੀ ਕੀਮਤ 1.50 ਲੱਖ ਰੁਪਏ ਹੈ। ਜਿਸ ਮਹਿਲਾ ਪ੍ਰਸ਼ੰਸਕ ਨੂੰ ਬਾਦਸ਼ਾਹ ਨੇ ਇਹ ਜੁੱਤੇ ਗਿਫਟ ਕੀਤੇ ਹਨ। ਉਸਦਾ ਨਾਮ ਮੋਨਿਕਾ ਬੋਹਰਾ ਹੈ। ਬਾਦਸ਼ਾਹ ਤੋਂ ਤੋਹਫਾ ਮਿਲਣ ਤੋਂ ਬਾਅਦ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਵੈਂਟ ਤੋਂ ਬਾਅਦ ਮੋਨਿਕਾ ਬੋਹਰਾ ਨੇ ਸੋਸ਼ਲ ਮੀਡੀਆ 'ਤੇ ਬਾਦਸ਼ਾਹ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰੈਪਰ ਨੇ ਉਸ ਦੇ ਜਨਮਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ।









ਬਾਦਸ਼ਾਹ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਇਸ ਦੇ ਨਾਲ ਹੀ ਬਾਦਸ਼ਾਹ ਨੇ ਇਸ ਸਮਾਗਮ 'ਚ ਆਏ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਉਸਨੇ ਕਿਹਾ, “ਮੈਂ ਆਪਣੇ ਪ੍ਰਸ਼ੰਸਕਾਂ ਦਾ ਬਹੁਤ ਧੰਨਵਾਦੀ ਹਾਂ, ਉਹ ਹਮੇਸ਼ਾ ਮੈਨੂੰ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦੇ ਹਨ। ਕਈ ਵਾਰ ਸੋਚਦਾ ਹਾਂ ਕਿ ਮੈਂ ਇਸ ਪਿਆਰ ਦਾ ਬਦਲਾ ਕਿਵੇਂ ਉਤਾਰਾਂਗਾ, ਕੀ ਮੈਂ ਕਦੇ ਆਪਣੇ ਫੈਨਜ਼ ਦਾ ਅਹਿਸਾਨ ਚੁਕਾ ਸਕਾਂਗਾ?


ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਦਸ਼ਾਹ ਇਸ ਸਮੇਂ 'ਇੰਡੀਆਜ਼ ਗੌਟ ਟੇਲੇਂਟ ਸੀਜ਼ਨ 10' ਵਿੱਚ ਜੱਜ ਵਜੋਂ ਨਜ਼ਰ ਆ ਰਹੇ ਹਨ। ਸੰਗੀਤ ਦੀ ਗੱਲ ਕਰੀਏ ਤਾਂ ਬਾਦਸ਼ਾਹ ਨੇ ਸ਼ਿਲਪਾ ਸ਼ੈੱਟੀ ਦੀ ਫਿਲਮ 'ਸੁੱਖੀ' ਲਈ ਸੰਗੀਤ ਦਿੱਤਾ ਹੈ। 


ਇਹ ਵੀ ਪੜ੍ਹੋ; ਨਿਮਰਤ ਖਹਿਰਾ ਨੇ ਅੰਗ ਪ੍ਰਦਰਸ਼ਨ ਕਰਨ ਵਾਲੀਆਂ ਅਭਿਨੇਤਰੀਆਂ 'ਤੇ ਕੱਸਿਆ ਤੰਜ? ਤਸਵੀਰਾਂ ਸ਼ੇਅਰ ਕਰ ਬੋਲੀ- 'ਮੈਨੂੰ ਸਾਦਗੀ ਪਸੰਦ'