Nimrat Khaira Pics: ਨਿਮਰਤ ਖਹਿਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਨਿਮਰਤ ਦੀ ਸਾਦਗੀ ਦੇ ਵੀ ਲੱਖਾਂ ਫੈਨਜ਼ ਹਨ। ਇਸ ਦੇ ਨਾਲ ਨਾਲ ਨਿਮਰਤ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: ਨੀਰੂ ਬਾਜਵਾ ਦੀ ਭੈਣ ਰੁਬੀਨਾ ਰਣਜੀਤ ਬਾਵਾ ਨਾਲ ਕਰੇਗੀ ਰੋਮਾਂਸ, ਇਸ ਪ੍ਰੋਜੈਕਟ 'ਚ ਦੋਵੇਂ ਇਕੱਠੇ ਆਉਣਗੇ ਨਜ਼ਰ


ਹਾਲ ਹੀ 'ਚ ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਮਰਤ ਨੇ ਪੀਲੇ ਰੰਗ ਦਾ ਪੁਰਾਣੇ ਜ਼ਮਾਨੇ ਦੇ ਸਟਾਇਲ ਦਾ ਪੰਜਾਬੀ ਸੂਟ ਪਹਿਿਨਿਆ ਹੋਇਆ ਹੈ। ਉਸ ਨੇ ਸੂਟ ਦੇ ਨਾਲ ਗੋਟੇ ਵਾਲੀ ਚੁੰਨੀ ਵੀ ਲਈ ਹੋਈ ਹੈ। ਫੈਨਜ਼ ਨੂੰ ਉਸ ਦਾ ਇਹ ਸਾਦਗੀ ਵਾਲਾ ਰੂਪ ਕਾਫੀ ਪਸੰਦ ਆ ਰਿਹਾ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਢਾਈ ਲੱਖ ਲਾਈਕਸ ਆ ਚੁੱਕੇ ਹਨ, ਜਦਕਿ ਜਜ਼ਾਰਾਂ ਲੋਕਾਂ ਨੇ ਕਮੈਂਟ ਕਰ ਖੂਬ ਤਾਰੀਫ ਕੀਤੀ ਹੈ।


ਅੰਗ ਪ੍ਰਦਰਸ਼ਨ ਕਰਨ ਵਾਲੀਆਂ ਅਭਿਨੇਤਰੀਆਂ 'ਤੇ ਕੱਸਿਆ ਤੰਜ?
ਨਿਮਰਤ ਖਹਿਰਾ ਨੇ ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ ਲਿਖੀ, 'ਮੈਨੂੰ ਕਲਾਸਿਕ ਯਾਨਿ ਸਾਦਗੀ 'ਚ ਰਹਿਣਾ ਪਸੰਦ ਹੈ।' ਕਈ ਲੋਕ ਇਹ ਕਿਆਸ ਲਗਾ ਰਹੇ ਹਨ ਕਿ ਨਿਮਰਤ ਆਪਣੀ ਇਸ ਪੋਸਟ ਵਿੱਚ ਅੰਗ ਪ੍ਰਦਰਸ਼ਨ ਤੇ ਛੋਟੇ ਕੱਪੜੇ ਪਹਿਨਣ ਵਾਲੀਆਂ ਅਭਿਨੇਤਰੀਆਂ 'ਤੇ ਤੰਜ ਕੱਸ ਰਹੀ ਹੈ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਨੇ ਹਾਲ ਹੀ 'ਚ ਨਵੀਂ ਐਲਬਮ 'ਮਾਣਮੱਤੀ' ਦਾ ਐਲਾਨ ਕੀਤਾ ਸੀ। ਪਰ ਉਸ ਨੇ ਹਾਲੇ ਤੱਕ ਐਲਬਮ ਦੇ ਗਾਣਿਆਂ ਤੇ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਫੈਨਜ਼ ਬੇਸਵਰੀ ਨਾਲ ਉਸ ਦੀ ਐਲਬਮ ਦਾ ਇੰਤਜ਼ਾਰ ਕਰ ਰੇ ਹਨ। 


ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੂਜੀ ਵਾਰ ਬਣਨ ਵਾਲੇ ਹਨ ਮੰਮੀ-ਡੈਡੀ? ਘਰ 'ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ