'ਟਿਪ ਟਿਪ ਬਰਸਾ ਪਾਣੀ' 'ਤੇ ਰਸ਼ਮੀ ਦੇਸਾਈ ਦਾ ਸ਼ਾਨਦਾਰ ਡਾਂਸ, ਵੇਖੋ ਵੀਡੀਓ
ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੇ ਅੱਜ ਆਪਣੀ ਹੌਟਨੈੱਸ ਨਾਲ ਸਟੇਜ ਨੂੰ ਅੱਗ ਲਾਉਣ ਵਾਲੀ ਹੈ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੇ ਕੁਝ ਪ੍ਰੋਮੋ ਸ਼ੇਅਰ ਕੀਤੇ ਹਨ, ਜਿਸ 'ਚ ਮੁਕਾਬਲੇਬਾਜ਼ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।
Rashami Desai: ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੇ ਅੱਜ ਆਪਣੀ ਹੌਟਨੈੱਸ ਨਾਲ ਸਟੇਜ ਨੂੰ ਅੱਗ ਲਾਉਣ ਵਾਲੀ ਹੈ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੇ ਕੁਝ ਪ੍ਰੋਮੋ ਸ਼ੇਅਰ ਕੀਤੇ ਹਨ, ਜਿਸ 'ਚ ਮੁਕਾਬਲੇਬਾਜ਼ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਪ੍ਰੋਮੋ 'ਚ ਰਾਖੀ-ਰਿਤੇਸ਼, ਰਾਜੀਵ ਅਤੇ ਰਸ਼ਮੀ ਆਪਣੀ ਅਦਾਕਾਰੀ ਦਿਖਾ ਰਹੇ ਹਨ।
ਪਹਿਲਾਂ ਰਾਖੀ ਅਤੇ ਰਿਤੇਸ਼ ਜੋੜੀ ਦੇ ਰੂਪ 'ਚ ਡਾਂਸ ਕਰਦੇ ਹਨ, ਉਸ ਤੋਂ ਬਾਅਦ ਰਾਜੀਵ 'ਫਸਟ ਕਲਾਸ' ਡਾਂਸ ਕਰਦੇ ਹਨ ਅਤੇ ਇਨ੍ਹਾਂ ਦੋਵਾਂ ਤੋਂ ਬਾਅਦ ਰਸ਼ਮੀ ਸਟੇਜ 'ਤੇ ਅੱਗ ਲਗਾਉਣ ਆਉਂਦੀ ਹੈ। ਫਿਨਾਲੇ 'ਚ ਰਸ਼ਮੀ ਨੇ ਰਵੀਨਾ ਟੰਡਨ ਅਤੇ ਕੈਟਰੀਨਾ ਕੈਫ ਦੇ ਮਸ਼ਹੂਰ ਗੀਤ 'ਟਿਪ ਟਿਪ ਬਰਸਾ ਪਾਣੀ' 'ਤੇ ਜ਼ਬਰਦਸਤ ਡਾਂਸ ਕੀਤਾ ਹੈ, ਜਿਸ ਦੀ ਝਲਕ ਤੁਹਾਨੂੰ ਪ੍ਰੋਮੋ 'ਚ ਹੀ ਦੇਖਣ ਨੂੰ ਮਿਲੇਗੀ। ਸਲੇਟੀ ਅਤੇ ਕਾਲੇ ਰੰਗ ਦੀ ਸਾੜੀ ਵਿੱਚ, ਰਸ਼ਮੀ ਪਾਣੀ ਵਿੱਚ ਕੈਟਰੀਨਾ ਕੈਫ ਨਾਲ ਮੁਕਾਬਲਾ ਕਰਦੀ ਨਜ਼ਰ ਆ ਰਹੀ ਹੈ।
ਵੇਖੋ ਇਹ ਵੀਡੀਓ
View this post on Instagram
ਇਸ ਤੋਂ ਇਲਾਵਾ ਸ਼ਮਿਤਾ ਸ਼ੈੱਟੀ-ਰਾਕੇਸ਼ ਬਾਪਟ ਅਤੇ ਕਰਨ-ਤੇਜਸਵੀ ਦੀ ਪਰਫਾਰਮੈਂਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਸ਼ਮਿਤਾ ਅਤੇ ਰਾਕੇਸ਼ 'ਪੁਸ਼ਪਾ' ਦੇ ਗੀਤ 'ਸਾਮੀ' 'ਤੇ ਡਾਂਸ ਕਰ ਰਹੇ ਹਨ, ਜਦਕਿ ਕਰਨ ਅਤੇ ਤੇਜਾ 'ਰਾਤਾਨ ਲੰਬੀਆਂ' 'ਤੇ ਡਾਂਸ ਕਰ ਰਹੇ ਹਨ।
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















