ਪੜਚੋਲ ਕਰੋ
Advertisement
ਰਵੀਨਾ ਟੰਡਨ ਨੇ ਵਿਵਾਦ ਤੋਂ ਬਾਅਦ ਮੁਆਫ਼ੀ ਮੰਗਦੇ ਹੋਏ ਰੱਖੀਆ ਆਪਣਾ ਪੱਖ
ਬਾਲੀਵੁੱਡ ਐਕਟਰਸ ਰਵੀਨਾ ਟੰਡਨ ਹਾਲ ਹੀ 'ਚ ਇੱਕ ਕਾਮੇਡੀ ਸ਼ੋਅ ਦਾ ਹਿੱਸਾ ਬਣੀ। ਰਵੀਨਾ ਤੋਂ ਇਲਾਵਾ ਇਸ ਸ਼ੋਅ 'ਚ ਉਨ੍ਹਾਂ ਨਾਲ ਕਾਮੇਡੀਅਨ ਭਾਰਤੀ ਸਿੰਘ ਅਤੇ ਫ਼ਿਲਮ ਮੇਕਰ ਫਰਹਾ ਖ਼ਾਨ ਵੀ ਮੌਜੂਦ ਸੀ।
ਮੁੰਬਈ: ਬਾਲੀਵੁੱਡ ਐਕਟਰਸ ਰਵੀਨਾ ਟੰਡਨ ਹਾਲ ਹੀ 'ਚ ਇੱਕ ਕਾਮੇਡੀ ਸ਼ੋਅ ਦਾ ਹਿੱਸਾ ਬਣੀ। ਰਵੀਨਾ ਤੋਂ ਇਲਾਵਾ ਇਸ ਸ਼ੋਅ 'ਚ ਉਨ੍ਹਾਂ ਨਾਲ ਕਾਮੇਡੀਅਨ ਭਾਰਤੀ ਸਿੰਘ ਅਤੇ ਫ਼ਿਲਮ ਮੇਕਰ ਫਰਹਾ ਖ਼ਾਨ ਵੀ ਮੌਜੂਦ ਸੀ। ਇਸ ਸ਼ੋਅ 'ਚ ਤਿੰਨਾਂ ਵਲੋਂ ਕੀਤੀ ਕਾਮੇਡੀ ਕਰਕੇ ਤਿੰਨਾਂ ਖ਼ਿਲਾਫ਼ ਬੀਤੇ ਦਿਨੀਂ ਅਜਨਾਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ। ਇਨ੍ਹਾਂ 'ਤੇ ਇਕ ਪ੍ਰੋਗਰਾਮ ਦੌਰਾਨ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਸੀ। ਹੁਣ ਇਸ ਮਾਮਲੇ 'ਚ ਰਵੀਨਾ ਟੰਡਨ ਨੇ ਮੁਆਫ਼ੀ ਮੰਗਦੇ ਹੋਏ ਆਪਣਾ ਪੱਖ ਰੱਖੀਆ।
ਰਵੀਨਾ ਟੰਡਨ ਨੇ ਟਵਿੱਟਰ 'ਤੇ ਲਿਖਿਆ,"ਕ੍ਰਿਪਾ ਇਸ ਲਿੰਕ ਨੂੰ ਜ਼ਰੂਰ ਦੇਖੋ। ਮੈਂ ਇਕ ਸ਼ਬਦ ਵੀ ਅਜਿਹਾ ਨਹੀਂ ਕਿਹਾ ਹੈ ਜਿਸ ਨਾਲ ਕਿਸੇ ਧਰਮ ਦਾ ਅਪਮਾਨ ਹੋਵੇ। ਅਸੀਂ ਤਿੰਨੋਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੇ ਸੀ ਪਰ ਇਸ ਮਾਮਲੇ 'ਚ ਅਸੀਂ ਅਜਿਹਾ ਕੀਤਾ ਹੈ। ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਅਸੀਂ ਉਨ੍ਹਾਂ ਤੋਂ ਤਹਿ ਦਿਲ ਤੋਂ ਮੁਆਫ਼ੀ ਮੰਗਦੇ ਹਾਂ।"
ਇਸ ਪੋਸਟ ਦੇ ਨਾਲ ਰਵੀਨਾ ਨੇ ਟਵਿੱਟਰ 'ਤੇ ਉਸ ਵੀਡੀਓ ਦਾ ਯੂਟਿਊਬ ਲਿੰਕ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ।Please do watch this link. I haven't said a word that can be interpreted as an insult to any religion. The three of us (Farah Khan, Bharti Singh and I) never intended to offend anyone, but in case we did, my most sincere apologies to those who were hurt. https://t.co/tT2IONqdKI
— Raveena Tandon (@TandonRaveena) December 26, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement