ਮੁੰਬਈ: ਤਨੁਸ਼੍ਰੀ-ਨਾਨਾ ਮਾਮਲੇ ‘ਤੇ ਸਿਨੇਮਾ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਇੱਕ ਹੋਰ ਦਿਲਚਸਪ ਬਿਆਨ ਸਾਹਮਣੇ ਆਇਆ ਹੈ। ‘CINTAA’ ਇੱਕ ਵਾਰ ਫੇਰ ਤਨੁਸ਼੍ਰੀ-ਨਾਨਾ ਵਿਵਾਦ ‘ਤੇ 10 ਸਾਲ ਬਾਅਦ ਜਾਂਚ ਕਰਨਾ ਚਾਹੁੰਦੀ ਹੈ। ਐਸੋਸੀਏਸ਼ਨ ਨੇ ਇਸ ਬਾਰੇ ਬਿਆਨ ਜਾਰੀ ਕਰਦੇ ਹੋਏ ਕਿਹਾ, "2008 ‘ਚ ਜਿਸ ਤਰ੍ਹਾਂ ਤਨੁਸ਼੍ਰੀ ਦੱਤਾ ਦੇ ਕੇਸ ‘ਚ ਕਾਰਵਾਈ ਕੀਤੀ ਗਈ ਹੈ, ਉਹ ਕਾਫੀ ਹੈਰਾਨ ਕਰਨ ਵਾਲੀ ਹੈ। ਹੁਣ ਉਹ ਇਸ ਮਾਮਲੇ ‘ਤੇ ਦੋਵਾਂ ਪੱਖਾਂ ਦੀ ਗੱਲ ਸੁਣਨਾ ਚਾਹੁੰਦੇ ਹਨ।"
ਇਸ ਮਾਮਲੇ ‘ਚ ‘CINTAA’ ਦੇ ਸੀਨੀਅਰ ਸਹਾਇਕ ਸਕੱਤਰ ਅਮਿਤ ਬਹਿਲ ਨੇ ਕਿਹਾ ਕਿ ਐਸੋਸੀਏਸ਼ਨ ਦੱਤਾ ਦੀ 5 ਪੇਜ਼ਾਂ ਦੀ ਐਫਆਈਆਰ ਨਾਲ ਇਸ ਮਾਮਲੇ ਦੀ ਜਾਂਚ ਕਰਨਾ ਚਾਹੁੰਦੀ ਹੈ। ਜੇਕਰ ਤਨੁਸ਼੍ਰੀ ਇਸ ਮਾਮਲੇ ਦੀ ਜਾਂਚ ਚਾਹੁੰਦੀ ਹੈ ਤਾਂ ਸੰਗਠਨ ਨਿਰਪੱਖ ਢੰਗ ਨਾਲ ਜਾਂਚ ਕਰੇਗਾ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕਾਨੂੰਨੀ ਟੀਮ ‘ਚ ਦੋ ਮਹਿਲਾ ਵਕੀਲਾਂ ਨੂੰ ਵੀ ਰੱਖਿਆ ਗਿਆ ਹੈ। ਮਾਮਲੇ ਦੀ ਜਾਂਚ ‘ਚ ਤਨੁਸ਼੍ਰੀ ਤੇ ਨਾਨਾ ਪਾਟੇਕਰ ਦੇ ਬਿਆਨ ਵੀ ਲਏ ਜਾਣਗੇ।
ਤਨੁਸ਼੍ਰੀ ਨੇ ਇਸ ਮਾਮਲੇ ‘ਚ ‘CINTAA’ ਨੂੰ ਵੀ ਦੋਸ਼ੀ ਕਿਹਾ ਸੀ। ਐਕਟਰਸ ਦਾ ਮੰਨਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਹੋਣ ਤੋਂ ਬਾਅਦ ਵੀ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਤਨੁਸ਼੍ਰੀ ਨੇ ਫ਼ਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ।