ਪੜਚੋਲ ਕਰੋ
Advertisement
ਇਰਫ਼ਾਨ ਖ਼ਾਨ ਮਗਰੋਂ ਫ਼ਿਲਮ ਜਗਤ ਨੂੰ ਦੂਜਾ ਵੱਡਾ ਝਟਕਾ
ਬਾਲੀਵੁੱਡ ਜਗਤ ਲਈ ਵੀਰਵਾਰ ਦੀ ਸਵੇਰ ਵੀ ਦੁਖਦਾਈ ਸਾਬਿਤ ਹੋ ਨਿੱਬੜੀ। ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਨੇ ਮੁੰਬਈ ਦੇ ਐਚ.ਐਨ.ਰਿਲਾਇੰਸ ਹਸਪਤਾਲ 'ਚ ਆਖਰੀ ਸਾਹ ਲਏ।
ਚੰਡੀਗੜ੍ਹ: ਬਾਲੀਵੁੱਡ ਜਗਤ ਲਈ ਵੀਰਵਾਰ ਦੀ ਸਵੇਰ ਵੀ ਦੁਖਦਾਈ ਸਾਬਿਤ ਹੋ ਨਿੱਬੜੀ। ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਨੇ ਮੁੰਬਈ ਦੇ ਐਚ.ਐਨ.ਰਿਲਾਇੰਸ ਹਸਪਤਾਲ 'ਚ ਆਖਰੀ ਸਾਹ ਲਏ। ਕੁਝ ਦਿਨ ਪਹਿਲਾਂ ਸਿਹਤ ਵਿਗੜਨ 'ਤੇ ਰਿਸ਼ੀ ਕਪੂਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਰਿਸ਼ੀ ਕਪੂਰ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਇਸ ਨਾਮੁਰਾਦ ਬਿਮਾਰੀ ਨੇ ਫ਼ਿਲਮ ਜਗਤ ਦਾ ਇਕ ਹੋਰ ਅਦਾਕਾਰ ਆਪਣੇ ਕਲਾਵੇ 'ਚ ਲੈ ਲਿਆ। ਬੁੱਧਵਾਰ ਇਰਫ਼ਾਨ ਖ਼ਾਨ ਦਾ ਦੇਹਾਂਤ ਹੋਇਆ ਸੀ ਉਹ ਵੀ ਕੈਂਸਰ ਨਾਲ ਜੂਝਦਿਆਂ ਜ਼ਿੰਦਗੀ ਦੀ ਜੰਗ ਹਾਰ ਗਏ।
ਸਾਲ 2018 'ਚ ਰਿਸ਼ੀ ਕਪੂਰ ਨੂੰ ਕੈਂਸਰ ਬਾਰੇ ਪਤਾ ਲੱਗਾ ਸੀ ਤੇ ਉਹ ਇਲਾਜ ਲਈ ਅਮਰੀਕਾ ਚਲੇ ਗਏ। ਜਿੱਥੇ ਰਿਸ਼ੀ ਕਪੂਰ ਨੇ 11 ਮਹੀਨੇ 11 ਦਿਨ ਗੁਜ਼ਾਰੇ ਸਨ। ਇਕ ਵਾਰ ਉਹ ਸਿਹਤਮੰਦ ਹੋਕੇ ਵਾਪਸ ਪਰਤੇ ਸਨ। ਪਰ ਆਖ਼ਿਰ ਅੱਜ 67 ਸਾਲ ਰਿਸ਼ੀ ਕਪੂਰ ਨੂੰ ਕੈਂਸਰ ਦੀ ਬਿਮਾਰੀ ਨੇ ਨਿਗਲ ਹੀ ਲਿਆ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਪੰਜਾਬ
ਪੰਜਾਬ
Advertisement