ਪੜਚੋਲ ਕਰੋ
Advertisement
ਸਾਲ ਬਾਅਦ ਹੋ ਰਹੀ ਰਿਸ਼ੀ ਕਪੂਰ ਦੀ ਵਾਪਸੀ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ
ਬਾਲੀਵੁੱਡ ਦੇ ਦਿੱਗਜ ਐਕਟਰ ਰਿਸ਼ੀ ਕਪੂਰ ਪਿਛਲੇ ਇੱਕ ਸਾਲ ਤੋਂ ਅਮਰੀਕਾ ਦੇ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਭਾਰਤ ਵਾਪਸ ਆਉਣ ਦੀਆਂ ਕਈ ਵਾਰ ਖ਼ਬਰਾਂ ਆਈਆਂ ਪਰ ਇਸ ਵਾਰ ਰਿਸ਼ੀ ਕਪੂਰ ਸੱਚੀ ਭਾਰਤ ਵਾਪਸੀ ਕਰ ਰਹੇ ਹਨ।
ਮੁੰਬਈ: ਬਾਲੀਵੁੱਡ ਦੇ ਦਿੱਗਜ ਐਕਟਰ ਰਿਸ਼ੀ ਕਪੂਰ ਪਿਛਲੇ ਇੱਕ ਸਾਲ ਤੋਂ ਅਮਰੀਕਾ ਦੇ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਭਾਰਤ ਵਾਪਸ ਆਉਣ ਦੀਆਂ ਕਈ ਵਾਰ ਖ਼ਬਰਾਂ ਆਈਆਂ ਪਰ ਇਸ ਵਾਰ ਰਿਸ਼ੀ ਕਪੂਰ ਸੱਚੀ ਭਾਰਤ ਵਾਪਸੀ ਕਰ ਰਹੇ ਹਨ। ਇਸ ਦੀ ਜਾਣਕਾਰੀ ਅਨੁਪਮ ਖੇਰ ਨੇ ਟਵੀਟ ਕਰ ਦਿੱਤੀ।
ਦੱਸ ਦਈਏ ਕਿ ਅਨੁਪਮ ਖੇਰ ਨਿਊਯਾਰਕ ‘ਚ ਹੀ ਆਪਣੇ ਹਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਉਹ ਕਈ ਵਾਰ ਰਿਸ਼ੀ ਕਪੂਰ ਨੂੰ ਮਿਲ ਉਨ੍ਹਾਂ ਨਾਲ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ। ਰਿਸ਼ੀ ਕਪੂਰ ਨੇ ਪਿਛਲੇ ਸਾਲ 29 ਸਤੰਬਰ ਨੂੰ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੇ ਇਲਾਜ ਲਈ ਅਮਰੀਕਾ ਜਾ ਰਹੇ ਹਨ।
ਜਦਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਕਿਹੜੀ ਬਿਮਾਰੀ ਨਾਲ ਪੀੜਤ ਹਨ। ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਖ਼ਬਰ ਸਾਹਮਣੇ ਆਈ ਸੀ ਕਿ ਰਿਸ਼ੀ ਕਪੂਰ ਨੂੰ ਕੈਂਸਰ ਹੈ। ਇਸ ਦੌਰਾਨ ਨੀਤੂ ਕਪੂਰ ਉਨ੍ਹਾਂ ਨਾਲ ਹੀ ਰਹੀ ਤੇ ਕਦੇ-ਕਦੇ ਰਣਬੀਰ ਕਪੂਰ ਵੀ ਉਨ੍ਹਾਂ ਨੂੰ ਮਿਲਣ ਜਾਂਦੇ ਰਹੇ ਹਨ।Dearest #NeetuKapoor and @chintskap!! Here is wishing you a safe trip back to India after being in New York for almost a year. I have mixed feelings. I am happy & sad at the same time. I am going to miss you terribly. We had a great time together. Thank you. Love & prayers.🙏😍 pic.twitter.com/ECxBhOUH1h
— Anupam Kher (@AnupamPKher) September 9, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement