ਪੜਚੋਲ ਕਰੋ
(Source: ECI/ABP News)
‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼, ਸਿਧਾਰਥ ਨੇ ਕੀਤਾ ਨਿਰਾਸ਼ ਤਾਂ ਬੌਨਾ ਵਿਲੇਨ ਬਣ ਰਿਤੇਸ਼ ਨੇ ਕੀਤਾ ਇੰਪ੍ਰੈਸ
ਸਿਧਾਰਥ ਮਲਹੋਤਰਾ ਤੇ ਤਾਰਾ ਸੁਤਾਰੀਆ ਦੀ ਫ਼ਿਲਮ ‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 3 ਮਿੰਟ 10 ਸੈਕਿੰਡ ਦੇ ਟ੍ਰੇਲਰ ‘ਚ ਐਕਸ਼ਨ ਤੇ ਰੋਮਾਂਸ ਦਾ ਤੜਕਾ ਸਾਫ਼ ਨਜ਼ਰ ਆ ਰਿਹਾ ਹੈ। ਇਸ ‘ਚ ਰਿਤੇਸ਼ ਦੇਸ਼ਮੁੱਖ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਹੈ।
![‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼, ਸਿਧਾਰਥ ਨੇ ਕੀਤਾ ਨਿਰਾਸ਼ ਤਾਂ ਬੌਨਾ ਵਿਲੇਨ ਬਣ ਰਿਤੇਸ਼ ਨੇ ਕੀਤਾ ਇੰਪ੍ਰੈਸ Riteish Deshmukh plays a vertically challenged villain in Marjaavaan ‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼, ਸਿਧਾਰਥ ਨੇ ਕੀਤਾ ਨਿਰਾਸ਼ ਤਾਂ ਬੌਨਾ ਵਿਲੇਨ ਬਣ ਰਿਤੇਸ਼ ਨੇ ਕੀਤਾ ਇੰਪ੍ਰੈਸ](https://static.abplive.com/wp-content/uploads/sites/5/2019/09/26161827/marjaavaan-trailer-1.jpg?impolicy=abp_cdn&imwidth=1200&height=675)
ਮੁੰਬਈ: ਲੰਬੇ ਇੰਤਜ਼ਾਰ ਤੋਂ ਬਾਅਦ ਸਿਧਾਰਥ ਮਲਹੋਤਰਾ ਤੇ ਤਾਰਾ ਸੁਤਾਰੀਆ ਦੀ ਫ਼ਿਲਮ ‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 3 ਮਿੰਟ 10 ਸੈਕਿੰਡ ਦੇ ਟ੍ਰੇਲਰ ‘ਚ ਐਕਸ਼ਨ ਤੇ ਰੋਮਾਂਸ ਦਾ ਤੜਕਾ ਸਾਫ਼ ਨਜ਼ਰ ਆ ਰਿਹਾ ਹੈ। ਇਸ ‘ਚ ਰਿਤੇਸ਼ ਦੇਸ਼ਮੁੱਖ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਹੈ। ਪੂਰੇ ਟ੍ਰੇਲਰ ‘ਚ ਧਿਆਨ ਸਿਰਫ ਰਿਤੇਸ਼ ‘ਤੇ ਹੀ ਜਾਂਦਾ ਹੈ।
ਇਸ ‘ਤੇ ਰਿਤੇਸ਼ ਨੇ ਇੱਕ ਬੌਨੇ ਵਿਲੇਨ ਦਾ ਕਿਰਦਾਰ ਕੀਤਾ ਹੈ ਜੋ ਤੇਰੀ ਗਲੀਆਂ ਗਾਣਾ ਗਾਉਂਦੇ ਹੋਏ ਐਂਟਰੀ ਕਰਦਾ ਹੈ। ਇਸ ‘ਚ ਉਹ ਕਹਿੰਦੇ ਹਨ, “ਕਮੀਨੇਪਣ ਦੀ ਹਾਈਟ ਕਿਆ ਹੈ ਤਿੰਨ ਫੁਟ,,, ਮੈਂ ਰਾਕਸ਼ਸ ਨਹੀਂ ਹੂੰ, ਮੈਂ ਅਵਤਾਰ ਹੂੰ”। ਫ਼ਿਲਮ ਦੀ ਕਹਾਣੀ ਤਾਰਾ ਤੇ ਸਿਧਾਰਥ ਦੇ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜਿਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ। ਕਿਸੇ ਕਾਰਨ ਉਨ੍ਹਾਂ ਨੂੰ ਵਿਲੇਨ ਵੱਖ ਕਰਨ ਆਉਂਦਾ ਹੈ। ਟ੍ਰੇਲਰ ‘ਚ ਤਾਰਾ ਤੇ ਸਿਧਾਰਥ ਦੇ ਹਿੱਸੇ ਕੋਈ ਖਾਸ ਡਾਈਲੌਗ ਨਹੀਂ ਆਉਂਦਾ।
ਉਂਝ ਸਿਧਾਰਥ ਦੀਆਂ ਪਿਛਲੀਆਂ ਕਈ ਫ਼ਿਲਮਾਂ ਫਲੌਪ ਹੋਈਆਂ ਹਨ। ਦੇਖਦੇ ਹਾਂ ਕਿ ਕੀ ਇਸ ਵਾਰ ਉਹ ਔਡੀਅੰਸ ਨੂੰ ਇੰਪ੍ਰੈਸ ਕਰ ਪਾਉਣਗੇ ਜਾਂ ਨਹੀਂ। ਤਾਰਾ ਸੁਤਾਰੀਆ ਦੀ ਇਹ ਦੂਜੀ ਬਾਲੀਵੁੱਡ ਫ਼ਿਲਮ ਹੈ।
![‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼, ਸਿਧਾਰਥ ਨੇ ਕੀਤਾ ਨਿਰਾਸ਼ ਤਾਂ ਬੌਨਾ ਵਿਲੇਨ ਬਣ ਰਿਤੇਸ਼ ਨੇ ਕੀਤਾ ਇੰਪ੍ਰੈਸ](https://static.abplive.com/wp-content/uploads/sites/5/2019/09/26161835/marjaavaan-trailer-2.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)