ਪੜਚੋਲ ਕਰੋ
Advertisement
‘ਅੰਗਰੇਜ਼ੀ ਮੀਡੀਅਮ’ ਦੀ ਪਹਿਲੀ ਤਸਵੀਰ ਆਈ ਸਾਹਮਣੇ
‘ਅੰਗਰੇਜ਼ੀ ਮੀਡੀਅਮ’ ਦੇ ਮੇਕਰਸ ਨੇ ਹਾਲ ਹੀ ‘ਚ ਕੁਝ ਤਸਵੀਰ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਖਾਸ ਗੱਲ ਹੈ ਕਿ ਫੋਟੋ ਨੂੰ ਇਰਫਾਨ ਨੇ ਖੁਦ ਵੀ ਸ਼ੇਅਰ ਕੀਤਾ ਹੈ ਤੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ।
ਮੁੰਬਈ: ਬਾਲੀਵੁੱਡ ਐਕਟਰ ਇਰਫਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ‘ਅੰਗਰੇਜ਼ੀ ਮੀਡੀਅਮ’ ਦੇ ਮੇਕਰਸ ਨੇ ਹਾਲ ਹੀ ‘ਚ ਕੁਝ ਤਸਵੀਰ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਖਾਸ ਗੱਲ ਹੈ ਕਿ ਫੋਟੋ ਨੂੰ ਇਰਫਾਨ ਨੇ ਖੁਦ ਵੀ ਸ਼ੇਅਰ ਕੀਤਾ ਹੈ ਤੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ।
ਇਸ ਤਸਵੀਰ ਤੋਂ ਸਾਫ਼ ਹੋ ਗਿਆ ਹੈ ਕਿ ਫ਼ਿਲਮ ‘ਚ ਇਰਫਾਨ ਦਾ ਕਿਰਦਾਰ ਸ਼੍ਰੀ ਚੰਪਕਜੀ ਦਾ ਹੈ। ਫੋਟੋ ‘ਚ ਇਰਫਾਨ ਇੱਕ ਹਲਵਾਈ ਦੀ ਦੁਕਾਨ ਦੇ ਬਾਹਰ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਲੱਗਦਾ ਹੈ ਕਿ ਇਰਫਾਨ ਇਸ ਮਿਠਾਈ ਦੀ ਦੁਕਾਨ ਦੇ ਮਾਲਕ ਹਨ। ਇਰਫਾਨ ਦਾ ਕਿਰਦਾਰ ਇੱਕ ਮਿਡਲ ਕਲਾਸ ਆਦਮੀ ਦਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲੰਦਨ ਤੇ ਰਾਜਸਥਾਨ ‘ਚ ਹੋਣੀ ਹੈ। ਇਸ ਨੂੰ ਹੋਮੀ ਅਦਜਾਨੀਆ ਡਾਇਰੈਕਟ ਕਰ ਰਹੇ ਹਨ। ਫ਼ਿਲਮ ‘ਚ ਇਰਫਾਨ ਦੇ ਓਪੋਜ਼ਿਟ ਕਰੀਨਾ ਕਪੂਰ ਖ਼ਾਨ ਵੀ ਨਜ਼ਰ ਆਵੇਗੀ।GMB serving since 1900s It’s going to be fun to tell another story #AngreziMedium. Coming soon, with Mr Champakji... Aa Raha Hu phir entertain Karne Sabko #ItsTimeToKnowChampakJi #AngreziMedium📸 🕺🏻 pic.twitter.com/mC3IL2UMpf
— Irrfan (@irrfank) April 8, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement