ਪੜਚੋਲ ਕਰੋ
(Source: ECI/ABP News)
IMDB 'ਤੇ ਸਭ ਤੋਂ ਮਾੜੀ ਰੇਟਿੰਗ ਵਾਲੀ ਫਿਲਮ ਬਣੀ 'ਸੜਕ 2'
ਮਹੇਸ਼ ਭੱਟ ਵੱਲੋਂ ਡਾਇਰੈਕਟ ਕੀਤੀ ਫਿਲਮ 'ਸੜਕ 2' ਦਾ ਟ੍ਰੇਲਰ ਯੂਟਿਊਬ 'ਤੇ ਮੋਸਟ ਡਿਸਲਾਈਕਡ ਫਿਲਮ ਦਾ ਟ੍ਰੇਲਰ ਬਣ ਗਿਆ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਡਿਸਲਾਈਕ ਕੀਤਾ। ਆਲੀਆ ਭੱਟ, ਸੰਜੇ ਦੱਤ ਤੇ ਆਦਿੱਤਿਆ ਰਾਏ ਕਪੂਰ ਦੀ ਫਿਲਮ 'ਸੜਕ 2' ਲਈ ਪਿਛਲੇ ਮਹੀਨੇ ਦਾ ਸਮਾਂ ਬਿਲਕੁਲ ਚੰਗਾ ਨਹੀਂ ਰਿਹਾ।

ਮੁੰਬਈ: ਮਹੇਸ਼ ਭੱਟ ਵੱਲੋਂ ਡਾਇਰੈਕਟ ਕੀਤੀ ਫਿਲਮ 'ਸੜਕ 2' ਦਾ ਟ੍ਰੇਲਰ ਯੂਟਿਊਬ 'ਤੇ ਮੋਸਟ ਡਿਸਲਾਈਕਡ ਫਿਲਮ ਦਾ ਟ੍ਰੇਲਰ ਬਣ ਗਿਆ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਡਿਸਲਾਈਕ ਕੀਤਾ। ਆਲੀਆ ਭੱਟ, ਸੰਜੇ ਦੱਤ ਤੇ ਆਦਿੱਤਿਆ ਰਾਏ ਕਪੂਰ ਦੀ ਫਿਲਮ 'ਸੜਕ 2' ਲਈ ਪਿਛਲੇ ਮਹੀਨੇ ਦਾ ਸਮਾਂ ਬਿਲਕੁਲ ਚੰਗਾ ਨਹੀਂ ਰਿਹਾ। ਟ੍ਰੇਲਰ ਤੋਂ ਲੈ ਕੇ ਫਿਲਮ ਦੇ ਰਿਲੀਜ਼ ਤੇ ਉਸ ਤੋਂ ਬਾਅਦ ਇਸ ਦੀਆਂ ਰੇਟਿੰਗਾਂ ਤੱਕ ਇਹ ਫਿਲਮ ਬੁਰੀ ਤਰ੍ਹਾਂ ਪਛੜ ਗਈ ਹੈ।
ਓਟੀਟੀ ਪਲੇਟਫਾਰਮ 'ਤੇ 28 ਅਗਸਤ ਨੂੰ ਰਿਲੀਜ਼ ਹੋਣ ਦੇ ਬਾਅਦ ਫਿਲਮ ਨੂੰ ਨਾ ਸਿਰਫ ਬੇਕਾਰ ਮੰਨਿਆ ਗਿਆ, ਬਲਕਿ ਫੇਮਸ ਰੇਟਿੰਗ ਪਲੇਟਫਾਰਮ ਆਈਐਮਡੀਬੀ 'ਤੇ ਸਭ ਤੋਂ ਵੱਧ ਖਰਾਬ ਸਕੋਰ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਰਿਵਿਊ ਦੀ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਆਈਐਮਡੀਬੀ 'ਤੇ ਦਰਸ਼ਕਾਂ ਨੇ ਸੜਕ 2 ਦੀ ਕਾਫੀ ਆਲੋਚਨਾ ਕੀਤੀ ਅਤੇ ਬਹੁਤ ਘਟ ਰੇਟਿੰਗ ਦਿੱਤੀ।
ਜੈਨੇਲੀਆ ਡਿਸੂਜ਼ਾ ਨੂੰ ਵੀ ਹੋਇਆ ਸੀ ਕੋਰੋਨਾ, ਸੋਸ਼ਲ ਮੀਡੀਆ 'ਤੇ ਦੱਸੀ ਆਪਣੀ ਰਿਪੋਰਟ
ਨਤੀਜਾ ਇਹ ਹੋਇਆ ਕਿ ਫਿਲਮ ਨੂੰ 10 'ਚੋਂ ਸਿਰਫ 1.1 ਦਾ ਸਕੋਰ ਮਿਲਿਆ ਅਤੇ ਆਈਐਮਡੀਬੀ 'ਤੇ ਸਭ ਤੋਂ ਘੱਟ ਰੇਟਿੰਗ ਵਾਲੀ ਫਿਲਮ ਦਾ ਦਰਜਾ ਹਾਸਲ ਕਰ ਲਿਆ। ਕੋਰੋਨਾ ਕਾਰਨ ਥੀਏਟਰ ਬੰਦ ਹਨ, ਜਿਸ ਦੇ ਕਾਰਨ ਸੜਕ 2 ਵਰਗੀਆਂ ਕਈ ਹੋਰ ਫਿਲਮਾਂ ਡਿਜ਼ਨੀ + ਹੌਟਸਟਾਰ 'ਤੇ ਰਿਲੀਜ਼ ਹੋਈਆਂ। ਸੜਕ 2 ਫਿਲਮ ਕਿਸੇ ਵੀ ਤਰਾਂ ਆਲੋਚਕਾਂ ਨੂੰ ਪ੍ਰਭਾਵਤ ਕਰਨ 'ਚ ਅਸਫਲ ਰਹੀ ਤੇ ਹਰ ਕੋਈ ਇਸ ਨੂੰ ਇਕ ਫਲਾਪ ਫਿਲਮ ਦਾ ਟਾਈਟਲ ਦੇ ਰਿਹਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
