Salar Box Office Collection Day 5 Worldwide: ਪ੍ਰਭਾਸ ਦੀ ਫਿਲਮ 'ਸਲਾਰ' ਨੇ ਪੂਰੀ ਦੁਨੀਆ 'ਚ ਚਲਾਇਆ ਹੋਇਆ ਹੈ । ਇਹ ਫਿਲਮ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਹੁਣ ਸਿਰਫ 6 ਦਿਨਾਂ 'ਚ ਘਰੇਲੂ ਬਾਕਸ ਆਫਿਸ 'ਤੇ ਫਿਲਮ ਦਾ ਕਲੈਕਸ਼ਨ 300 ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। 'ਸਾਲਾਰ' ਦੀ ਲੋਕਪ੍ਰਿਅਤਾ ਦੁਨੀਆ ਭਰ 'ਚ ਸਾਫ ਦਿਖਾਈ ਦੇ ਰਹੀ ਹੈ। ਫਿਲਮ ਨੇ ਬਾਕਸ ਆਫਿਸ ਦੀ ਕਮਾਈ ਦੇ ਮਾਮਲੇ 'ਚ ਕਈ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪੰਜ ਦਿਨਾਂ ਦੇ ਕਾਰੋਬਾਰ ਨਾਲ 'ਸਾਲਾਰ' ਹੁਣ ਦੁਨੀਆ ਭਰ 'ਚ 500 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ। 


ਇਹ ਵੀ ਪੜ੍ਹੋ: 35 ਸਾਲ ਪਹਿਲਾਂ 11 ਹਜ਼ਾਰ ਫੀਸ ਲੈਕੇ ਕੀਤੀ ਸੀ ਪਹਿਲੀ ਫਿਲਮ, ਅੱਜ ਢਾਈ ਅਰਬ ਜਾਇਦਾਦ ਦੇ ਮਾਲਕ ਹਨ ਸਲਮਾਨ ਖਾਨ


ਟ੍ਰੇਡ ਐਨਾਲਿਸਟ ਮਨੋਬਾਲਾ ਵਿਜਯਨ ਮੁਤਾਬਕ ਫਿਲਮ ਨੇ 5 ਦਿਨਾਂ 'ਚ ਦੁਨੀਆ ਭਰ 'ਚ 490.23 ਕਰੋੜ ਰੁਪਏ ਕਮਾ ਲਏ ਹਨ। ਮਨੋਬਾਲਾ ਨੇ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ- 'ਸਾਲਰ ਵਰਲਡਵਾਈਡ ਬਾਕਸ ਆਫਿਸ ਕਲੈਕਸ਼ਨ ਬਾਹੂਬਲੀ ਅਤੇ ਬਾਹੂਬਲੀ 2 ਤੋਂ ਬਾਅਦ, ਪ੍ਰਭਾਸ ਆਪਣੀ ਤੀਜੀ ₹ 500 ਕਰੋੜ ਕਲੱਬ ਫਿਲਮ ਵੱਲ ਦੌੜ ਰਹੇ ਹਨ। ਪਹਿਲੇ ਦਿਨ ਫਿਲਮ ਨੇ ਦੁਨੀਆ ਭਰ 'ਚ 176.52 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਦਿਨ 101.39 ਕਰੋੜ ਰੁਪਏ ਅਤੇ ਤੀਜੇ ਦਿਨ 95.24 ਕਰੋੜ ਰੁਪਏ ਇਕੱਠੇ ਹੋਏ। 'ਸਾਲਾਰ' ਨੇ ਚੌਥੇ ਦਿਨ 76.91 ਕਰੋੜ ਰੁਪਏ ਕਮਾਏ ਅਤੇ ਪੰਜਵੇਂ ਦਿਨ 40.17 ਕਰੋੜ ਰੁਪਏ ਕਮਾਏ।









ਫਿਲਮ ਹਿੰਦੀ ਬੈਲਟ 'ਚ ਵੀ ਕਰ ਰਹੀ ਕਾਫੀ ਕਮਾਈ
'ਸਲਾਰ' ਦਾ ਕ੍ਰੇਜ਼ ਨਾ ਸਿਰਫ਼ ਦੱਖਣ 'ਚ ਹੈ ਬਲਕਿ ਹਿੰਦੀ ਬੈਲਟ 'ਚ ਵੀ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਟ੍ਰੇਡ ਐਨਾਲਿਸਟ ਸੁਮਿਤ ਕਡੇਲ ਦੇ ਮੁਤਾਬਕ 'ਸਾਲਾਰ' ਕੰਮਕਾਜੀ ਦਿਨਾਂ 'ਚ ਵੀ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਦੇ ਨਾਈਟ ਸ਼ੋਅ ਹਾਊਸਫੁੱਲ ਹੋ ਗਏ ਹਨ।






'ਸਲਾਰ' ਦੀ ਸਟਾਰਕਾਸਟ
ਪ੍ਰਭਾਸ ਸਟਾਰਰ ਫਿਲਮ 'ਸਲਾਰ' ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ। ਫਿਲਮ 'ਚ ਪ੍ਰਭਾਸ ਤੋਂ ਇਲਾਵਾ ਪ੍ਰਿਥਵੀਰਾਜ ਸੁਕੁਮਾਰਨ ਅਤੇ ਸ਼ਰੂਤੀ ਹਾਸਨ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। 


ਇਹ ਵੀ ਪੜ੍ਹੋ: 'ਐਨੀਮਲ' ਦੀ ਕਾਮਯਾਬੀ ਤੋਂ ਚਮਕੀ ਤ੍ਰਿਪਤੀ ਡਿਮਰੀ ਦੀ ਕਿਸਮਤ, ਕਾਰਤਿਕ ਆਰੀਅਨ ਨਾਲ ਇਸ ਫਿਲਮ 'ਚ ਰੋਮਾਂਸ ਕਰੇਗੀ 'ਭਾਬੀ 2'