ਮੁੰਬਈ: ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਜਦੋਂ ਵੀ ਸਕਰੀਨ ‘ਤੇ ਆਈ ਹੈ ਜੋੜੀ ਨੂੰ ਅੋਡੀਅੰਸ ਨੇ ਖੁਬ ਪਸੰਦ ਕੀਤਾ ਹੈ। ‘ਟਾਈਗਰ ਜ਼ਿੰਦਾ ਹੈ’ ਤੋਂ ਬਾਅਦ ਇੱਕ ਵਾਰ ਫੇਰ ਦੋਵੇਂ ਅਲੀ ਅੱਬਾਸ ਦੀ ਫ਼ਿਲਮ ‘ਭਾਰਤ’ ‘ਚ ਨਜ਼ਰ ਆਉਣਗੇ। ਫ਼ਿਲਮ ‘ਚ ਦੋਵਾਂ ਦੇ ਨਾਲ ਹੋਰ ਵੀ ਕਈ ਸਟਾਰਸ ਹਨ। ਹੁਣ ਤਕ ਫ਼ਿਲਮ ਦਾ ਟੀਜ਼ਰ, ਟ੍ਰੇਲਰ ਅਤੇ ਇੱਕ ਗਾਣਾ ਰਿਲੀਜ਼ ਹੋ ਚੁੱਕੀਆ ਹੈ। ਹੁਣ ਫ਼ਿਲਮ ਦਾ ਇੱਕ ਹੋਰ ਰੋਮਾਂਟਿਕ ਗਾਣਾ ‘ਚਾਸ਼ਨੀ’ ਰਿਲੀਜ਼ ਹੋਇਆ ਹੈ।

ਇਸ ਗਾਣੇ ‘ਚ ਸਲਮਾਨ ਅਤੇ ਕੈਟਰੀਨਾ ਦੀ ਜ਼ਬਰਦਸਤ ਕੈਮਿਸਟ੍ਰੀ ਨਜ਼ਰ ਆ ਰਹੀ ਹੈ। ਸੌਂਗ ਨੂੰ ਸਲਮਾਨ ਨੇ ਖੁਦ ਰਿਲੀਜ਼ ਕੀਤਾ ਹੈ। ਇਸ ਗਾਣੇ ‘ਚ ਸਲਮਾਨ ਆਪਣੇ ਯਮਗ ਏਜ ‘ਚ ਨਜ਼ਰ ਆ ਰਹੇ ਹਨ। ਨਾਲ ਹੀ ਕੈਟਰੀਨਾ ਵੀ ਕਿਸੇ ਤੋਂ ਘੱਟ ਨਹੀ ਲੱਗ ਰਹੀ। ਕੁਝ ਸਮੇਂ ਪਹਿਲਾਂ ਰਿਲੀਜ਼ ਹੋਇਆ ਗਾਣਾ ਯੂ-ਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ।



ਚਾਸ਼ਨੀ’ ਗਾਣੇ ਨੂੰ ਅਭਿਜੀਤ ਸ਼੍ਰੀਵਾਸਤਵ ਨੇ ਗਾਇਆ ਹੈ ਜਦੋਂ ਕਿ ਇਸ ਦੇ ਬੋਲ ਇਸ਼ਾਦ ਕਾਮਿਲ ਨੇ ਲਿੱਖੇ ਹਨ। ਗਾਣੇ ਦਾ ਮਿਊਜ਼ਿਕ ਕਾਫੀ ਵਖਰਾ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਇਹ ਇਸ ਸਾਲ 5 ਜੂਨ ਨੂੰ ਈਦ ਦੇ ਮੌਕੇ ਰਿਲੀਜ਼ ਹੋ ਰਹੀ ਹੈ।