ਪੜਚੋਲ ਕਰੋ
ਸਲਮਾਨ ਨੇ ਅੱਗ ਦਾ ਵੀਡੀਓ ਸ਼ੇਅਰ ਕਰ ਸ਼ਾਹਰੁਖ ਨੂੰ ਦੱਸਿਆ ਹੀਰੋ
ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ਾਹਰੁਖ ਖ਼ਾਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸ਼ਾਹਰੁਖ ਖ਼ਾਨ ਦੇ ਹੱਥਾਂ ‘ਚ ਅੱਗ ਲੱਗੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਸਲਮਾਨ ਦੀ ਆਵਾਜ਼ ਹੈ।

ਮੁੰਬਈ: ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ਾਹਰੁਖ ਖ਼ਾਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸ਼ਾਹਰੁਖ ਖ਼ਾਨ ਦੇ ਹੱਥਾਂ ‘ਚ ਅੱਗ ਲੱਗੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਸਲਮਾਨ ਦੀ ਆਵਾਜ਼ ਹੈ। ਦੱਸ ਦਈਏ ਕਿ ਸਲਮਾਨ ਵੀਡੀਓ ‘ਚ ਕਹਿ ਰਹੇ ਹਨ, “ਹੀਰੋ ਉਹੀ ਹੁੰਦਾ ਹੈ ਜੋ ਅੱਗ ‘ਚ ਛਾਲ ਮਾਰ ਬੁਝਾ ਕੇ ਬਚਾਉਂਦਾ ਹੈ”। ਸਲਮਾਨ ਨੇ ਆਪਣੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਖ਼ਾਨ ਨੂੰ ਟੈਗ ਵੀ ਕੀਤਾ ਹੈ। ਇਹ ਵੀਡੀਓ ਕਲਿਪ ਸ਼ਾਹਰੁਖ ਦੀ ਫ਼ਿਲਮ ‘ਹੈੱਪੀ ਨਿਊ ਈਅਰ’ ਦਾ ਹੈ। ਸਲਮਾਨ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤਟ ਵੀ ਖੂਬ ਵਾਈਰਲ ਹੋ ਰਿਹਾ ਹੈ ਅਤੇ ਇਸ ਨੂੰ ਐਸ਼ਵਰੀਆ ਰਾਏ ਬੱਚਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਅਮਿਤਾਭ ਬੱਚਨ ਦੀ ਦੀਵਾਲੀ ਪਾਰਟੀ’ਚ ਐਸ਼ ਦੀ ਮੈਨੇਜਰ ਦੇ ਲਹਿੰਗੇ ‘ਚ ਅੱਗ ਲੱਗ ਗਈ ਸੀ। ਜਿਸ ‘ਚ ਸ਼ਾਹਰੁਖ ਨੇ ਕਿਸੇ ਹੀਰੋ ਦੀ ਤਰ੍ਹਾਂ ਤੁਰੰਤ ਅੱਗ ਬੁਝਾ ਦਿੱਤੀ ਅਤੇ ਇਸ ਦੌਰਾਨ ਉਹ ਆਪ ਝੁਲਸ ਗਏ। ਦੱਸ ਦੲੌਏ ਕਿ ਐਸ਼ਵਰੀਆ ਦੀ ਮੈਨੇਜਰ ਅਰਚਨਾ ਸੁਰੱਖਿਅਤ ਹੈ ਅਤੇ ਨਾਨਾਵਟੀ ਹਸਪਤਾਲ ‘ਚ ਇਲਾਜ਼ ਕਰਵਾ ਰਹੀ ਹੈ।View this post on Instagram
ਟ੍ਰੈਂਡਿੰਗ ਟੌਪਿਕ






















