ਪੜਚੋਲ ਕਰੋ
Advertisement
ਸ਼ਾਹਰੁਖ ਦੇ ਜਨਮ ਦਿਨ 'ਤੇ ਆਉਣਗੇ ਸਲਮਾਨ-ਆਮਿਰ
ਮੁੰਬਈ: ਅੱਜ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਜਨਮ ਦਿਨ ਉਨ੍ਹਾਂ ਦੇ ਫੈਨਸ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ਹੁਣ ਜਦੋਂ ਬਾਲੀਵੁੱਡ ਦੇ ਬਾਦਸ਼ਾਹ ਦਾ ਜਨਮ ਦਿਨ ਹੈ ਤਾਂ ਅਜਿਹੇ ‘ਚ ਜਸ਼ਨ ਤਾਂ ਬਣਦਾ ਹੀ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿ ਕਿੰਗ ਖ਼ਾਨ ਦੇ ਬਰਥ-ਡੇਅ ਬੈਸ਼ ‘ਚ ਕੌਣ-ਕੌਣ ਸ਼ਾਮਲ ਹੋ ਰਿਹਾ ਹੈ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖ਼ਾਨ ਦਾ ਜਨਮ ਦਿਨ ਗ੍ਰੈਂਡ ਲੈਵਲ ‘ਤੇ ਸੈਲੀਬ੍ਰੇਟ ਕੀਤਾ ਜਾਵੇਗਾ। ਇਸ ਬਾਰੇ ਗੈਸਟ ਲਿਸਟ ਦੀ ਜਾਣਕਾਰੀ ਆਈ ਹੈ ਕਿ ਕਿੰਗ ਖ਼ਾਨ ਦੇ ਜਨਮ ਦਿਨ ‘ਚ ਸਲਮਾਨ ਖ਼ਾਨ ਤੇ ਆਮਿਰ ਖ਼ਾਨ ਵੀ ਸ਼ਾਮਲ ਹੋਣਗੇ। ਇਹ ਖ਼ਬਰ ਮਜ਼ਾਕ ਨਹੀਂ ਦੋਨਾਂ ਖ਼ਾਨਜ਼ ਨੂੰ ਬਾਦਸ਼ਾਹ ਦੇ ਪਾਰਟੀ ਦਾ ਸੱਦਾ ਭੇਜਿਆ ਗਿਆ ਹੈ।
ਜੇਕਰ ਸਭ ਠੀਕ ਰਿਹਾ ਤਾਂ ਖ਼ਾਨ ਦੇ ਜਨਮ ਦਿਨ ‘ਤੇ ਫੈਨਸ ਨੂੰ ਵੱਡਾ ਸਰਪ੍ਰਾਈਜ਼ ਮਿਲੇਗਾ। ਇਸ ਤੋਂ ਪਹਿਲਾਂ ਸ਼ਾਹਰੁਖ ਤੇ ਸਲਮਾਨ ਨੂੰ ਸੋਨਮ ਦੇ ਵਿਆਹ ‘ਚ ਇਕੱਠੇ ਨੱਚਦੇ ਦੇਖਿਆ ਗਿਆ ਸੀ, ਜਿੱਥੇ ਆਮਿਰ ਨਹੀਂ ਸੀ।
ਇਸ ਤੋਂ ਇਲਾਵਾ ਅੱਜ ਸ਼ਾਹਰੁਖ ਦੀ ਫ਼ਿਲਮ ‘ਜ਼ੀਰੋ’ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ। ਇਸ ‘ਚ ਉਹ ਅਨੁਸ਼ਕਾ, ਕੈਟਰੀਨਾ ਨਾਲ ਨਜ਼ਰ ਆਉਣਗੇ। ਇਸ ਤੋਂ ਪਹਿਲਾ ਸਵੇਰੇ ਸ਼ਾਹਰੁਖ ਨੇ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਕੀਤਾ ਸੀ।Duaaon ki agar shakl hoti to uske gaalon pe bhi kya aise hi dimple padte? 😊uss hasi ke naam jiski hasi se laakhon ke chehron pe hasi aajaati hai! Janamdin mubarak Khan Saab @iamsrk 🤗 pic.twitter.com/IZSQP2NFBY
— AANAND L RAI (@aanandlrai) November 2, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement