ਪੜਚੋਲ ਕਰੋ
ਵਾਹਗਾ ਬਾਰਡਰ ‘ਤੇ ਸਲਮਾਨ ਨਾਲ ਦਿੱਸੀ ਕੈਟਰੀਨਾ ਕੈਫ, ਵੇਖੋ ਤਸਵੀਰ

ਮੁੰਬਈ: ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਜਲਦੀ ਹੀ ਔਡੀਅੰਸ ਨੂੰ ਫ਼ਿਲਮ ‘ਭਾਰਤ’ ‘ਚ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੇ ਚੌਥੇ ਸ਼ੈਡਿਊਲ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ‘ਚ ਹੋ ਰਹੀ ਹੈ। ਜਿੱਥੇ ਵਾਹਗਾ ਬਾਰਡਰ ਜਿਹਾ ਹੀ ਜ਼ਬਰਦਸਤ ਸੈੱਟ ਲਾਇਆ ਗਿਆ ਹੈ। ਇਸ ਸੈੱਟ ਤੋਂ ਇੱਕ ਹੋਰ ਤਸਵੀਰ ਹੁਣ ਸੋਸ਼ਲ ਮੀਡੀਆ ‘ਤੇ ਆਈ ਹੈ। ਸ਼ੂਟਿੰਗ ਦੀਆਂ ਵੱਖੋ-ਵੱਖ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਣ ਕਾਰਨ ਸੁਰਖੀਆਂ ‘ਚ ਰਹਿੰਦੀਆਂ ਹਨ। ਹੁਣ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਸਲਮਾਨ ਖ਼ਾਨ ਨੇ ਹੀ ਟਵੀਟ ਕੀਤਾ ਹੈ। ਇਸ ‘ਚ ਉਹ ਤੇ ਕੈਟਰੀਨਾ ਨਜ਼ਰ ਆ ਰਹੇ ਹਨ।
ਸ਼ਾਹਮਣੇ ਆਈ ਤਸਵੀਰ ‘ਚ ਦੋਵੇਂ ਸਟਾਰਸ ਦੀ ਸਿਰਫ ਪਿੱਠ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਤਸਵੀਰ ‘ਚ ਵਾਹਗਾ ਬਾਰਡਰ ਨਜ਼ਰ ਆ ਰਿਹਾ ਹੈ ਜੋ ਉਸ ਥਾਂ ਦਾ ਸਿਰਫ ਸੈੱਟ ਹੈ ਤੇ ਹੂ-ਬ-ਹੂ ਇਹ ਵਾਹਗਾ ਬਾਰਡਰ ਜਿਹਾ ਨਜ਼ਰ ਆ ਰਿਹਾ ਹੈ। ਫ਼ਿਲਮ ਦੇ ਸੈੱਟ ਤੋਂ ਆ ਰਹੀਆਂ ਤਸਵੀਰਾਂ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ।@Bharat_TheFilm @aliabbaszafar #KatrinaKaif @DishPatani @WhoSunilGrover @atulreellife pic.twitter.com/bdYihjuGUh
— Salman Khan (@BeingSalmanKhan) November 15, 2018
ਹੋਰ ਪੜ੍ਹੋ























