ਮੁੰਬਈ: ਸਲਮਾਨ ਖ਼ਾਨ ਨੇ ਫ਼ਿਲਮ ਇੰਡਸਟਰੀ ‘ਚ 30 ਸਾਲ ਪੂਰੇ ਕੀਤੇ ਹਨ। ਦਬੰਗ ਖ਼ਾਨ ਨੇ ਆਪਣੇ ਇੰਨੇ ਸਾਲਾਂ ਦੇ ਕਰੀਅਰ ‘ਚ ਕਈ ਉਤਰਾਅ-ਚੜਾਅ ਦੇਖੇ ਹਨ। ਕਦੇ ਚਾਕਲੇਟੀ ਇਮੇਜ਼ ਵਾਲੇ ਸਲਮਾਨ ਖ਼ਾਨ ਤੋਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਕਦੇ ਉਹ ਵੀ ਬਾਲੀਵੁੱਡ ‘ਤੇ ਰਾਜ਼ ਕਰੇਗਾ। ਸਲਮਾਨ ਦੇ ਸਟਾਰਡਮ ‘ਤੇ ਅੱਜ ਕਿਸੇ ਦੇ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਸਲਮਾਨ ਦਾ ਨਾਂ ਹੀ ਕਾਫੀ ਹੈ।
ਅੱਜ ਸਲਮਾਨ ਖ਼ਾਨ ਕੋਈ ਨਾਂ ਨਹੀਂ ਸਗੋਂ ਬ੍ਰਾਂਡ ਬਣ ਚੁੱਕਿਆ ਹੈ। ਸਲਮਾਨ ਨੇ ਸਭ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਮੰਨਿਆ ਹੈ। ਇਹ ਗੱਲ ਡਿਜ਼ਾਈਨਰ ਐਸ਼ਲੇ ਰਿਬੇਲੋ ਨੇ ਕਹੀ ਹੈ। ਐਸ਼ਲੇ ਨੇ ਇੰਡਸਟਰੀ ‘ਚ ਸਲਮਾਨ ਦੇ 30 ਸਾਲ ਪੂਰੇ ਹੋਣ ‘ਤੇ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕੀਤਾ ਹੈ। ਐਸ਼ਲੇ ਲੰਬੇ ਸਮੇਂ ਤੋਂ ਸਲਮਾਨ ਨਾਲ ਕੰਮ ਕਰ ਰਹੇ ਹਨ।
ਸਲਮਾਨ ਨੇ 1988 ‘ਚ ਫ਼ਿਲਮ ‘ਬੀਵੀ ਹੋ ਤੋ ਐਸੀ’ ਨਾਲ ਇੱਕ ਸਪੋਰਟਿੰਗ ਐਕਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਸਲਮਾਨ ਨੇ 30 ਸਾਲਾਂ ‘ਚ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ, ਜੋ ਸ਼ਾਹਿਦ ਹੀ ਕੋਈ ਬਾਲੀਵੁੱਡ ਸਟਾਰ ਹੁਣ ਤਕ ਕਰ ਪਾਇਆ ਹੈ।
ਸਲਮਾਨ ਉਨ੍ਹਾ ਬਾਲੀਵੁੱਡ ਸਟਾਰਸ ‘ਚ ਹਨ ਜੋ ਬਲਾਕਬਸਟਰ ਫ਼ਿਲਮ ਦੀ ਗਾਰੰਟੀ ਹੈ। ਸਲਮਾਨ ਦੀ ਕੋਈ ਫ਼ਿਲਮ ਫਲੌਪ ਹੋਣ ਤੋਂ ਬਾਅਦ ਵੀ 100 ਕਰੋੜ ਦਾ ਬਿਜਨੈੱਸ ਕਰ ਹੀ ਲੈਂਦੀ ਹੈ। ਆਪਣੀ ਹਰ ਫ਼ਿਲਮ ਨਾਲ ਉਹ ਬਾਕਸਆਫਿਸ ‘ਤੇ ਨਵੇਂ ਰਿਕਾਰਡ ਬਣਾਉਂਦੇ ਹਨ। ਸਲਮਾ ਨੇ ਬੈਕ ਟੂ ਬੈਕ ਬਾਕਸਆਫਿਸ ‘ਤੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਸਲਮਾਨ ਅਸਲ ‘ਚ ਬਾਕਸਆਫਿਸ ਦੇ ਕਿੰਗ ਹਨ। ਫ਼ਿਲਮੀ ਇੰਡਸਟਰੀ ‘ਚ 30 ਸਾਲ ਪੂਰੇ ਹੋਣ ‘ਤੇ ਸਾਡੀ ਸਾਰੀ ਟੀਮ ਵੱਲੋਂ ਇਸ ਸਿਕੰਦਰ ਨੂੰ ਵਧਾਈ।