ਮੁੰਬਈ: ਟਾਈਗਰ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਮਾਲਟਾ ‘ਚ ਕਰ ਰਹੇ ਹਨ। ਉਹ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹਨ ਪਰ ਲਗਾਤਾਰ ਦੇਸ਼ ਦੀਆਂ ਖ਼ਬਰਾਂ ‘ਤੇ ਨਜ਼ਰ ਰੱਖੇ ਹੋਏ ਹਨ। ਹਾਲ ਹੀ ‘ਚ ਕੇਰਲ ‘ਚ ਆਏ ਹੜ੍ਹ ਕਾਰਨ ਕਈ ਬਾਲੀਵੁੱਡ ਸਟਾਰਸ ਨੇ ਮਦਦ ਲਈ ਹੱਥ ਅੱਗੇ ਵਧਾਇਆ। ਇਸ ‘ਤੇ ਸਲਮਾਨ ਖ਼ਾਨ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕੀਤਾ ਤੇ ਲਿਖਿਆ, "ਕੇਰਲ ‘ਚ ਆਈ ਇਸ ਕੁਦਰਤੀ ਮੁਸ਼ਕਲ ਕਾਰਨ ਮੈਂ ਅਜੇ ਵੀ ਸਦਮੇ ‘ਚ ਹਾਂ, ਮੇਰੀਆਂ ਦੁਆਵਾਂ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਦੇ ਨਾਲ ਹਨ, ਪਰ ਮਦਦ ਲਈ ਅੱਗੇ ਆਏ ਲੋਕਾਂ ਨੂੰ ਦੇਖ ਕੇ ਮੈਂ ਬੇਹੱਦ ਖੁਸ਼ ਹਾਂ।"



ਇਸ ਦੇ ਨਾਲ ਹੀ ਸਲਮਾਨ ਨੇ 16 ਅਗਸਤ ਦੀ ਸ਼ਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਹਿਾਰੀ ਵਾਜਪਾਈ ਦੀ ਮੌਤ ‘ਤੇ ਵੀ ਦੁਖ ਜ਼ਾਹਿਰ ਕੀਤਾ ਤੇ ਲਿਖਿਆ, "ਇੱਕ ਮਹਾਨ ਨੇਤਾ, ਦਿੱਗਜ਼ ਰਾਜਨੇਤਾ ਤੇ ਵਧੀਆ ਇਨਸਾਨ ਅਟਲ ਬਿਹਾਰੀ ਵਾਜਪਾਈ ਜੀ ਦੀ ਮੌਤ ‘ਤੇ ਦੁਖੀ ਹਾਂ।"



ਸਲਮਾਨ ਦਾ ਇਸ ਤਰ੍ਹਾਂ ਦੁਖ ਜਤਾਉਣ ਦੀ ਦੇਰ ਸੀ ਕਿ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਯੂਜਰਜ਼ ਦਾ ਕਹਿਣਾ ਹੈ ਕਿ ਸਲਮਾਨ ਨੂੰ ਇੰਨੇ ਦਿਨ ਬਾਅਦ ਇਸ ਗੱਲ ਦੀ ਯਾਦ ਆਈ।







ਉਂਝ ਇਹ ਪਹਿਲੀ ਵਾਰ ਨਹੀਂ ਜਦੋਂ ਕੋਈ ਸਟਾਰ ਟ੍ਰੋਲ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਸਲਮਾਨ ਨਾਲ ਕਈਨ ਸਟਾਰਸ ਟ੍ਰੋਲਿੰਗ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਸਲਮਾਨ ਇਸ ਦਾ ਕੋਈ ਜਵਾਬ ਦੇਣਗੇ ਕਿ ਨਹੀਂ ਇਹ ਦੇਖਣਾ ਖਾਸ ਹੋਵੇਗਾ।