Salman Khan Confirms Karan Johar Film: ਸਲਮਾਨ ਖਾਨ ਅਤੇ ਕਰਨ ਜੌਹਰ ਨੇ 25 ਸਾਲ ਪਹਿਲਾਂ ਇਕੱਠੇ ਇੱਕ ਫਿਲਮ ਕੀਤੀ ਸੀ। ਉਦੋਂ ਤੋਂ ਇਹ ਜੋੜੀ ਅਕਸਰ ਇੱਕ-ਦੂਜੇ ਨਾਲ ਕੋਈ ਪ੍ਰੋਜੈਕਟ ਕਰਨ ਦੀ ਗੱਲ ਕਰਦੀ ਰਹੀ ਹੈ, ਪਰ ਹੁਣ ਤੱਕ ਕੋਈ ਫਿਲਮ ਸਾਹਮਣੇ ਨਹੀਂ ਆਈ ਹੈ ਪਰ ਹੁਣ ਆਖਿਰਕਾਰ ਸਲਮਾਨ ਖਾਨ ਅਤੇ ਕਰਨ ਜੌਹਰ ਇਕੱਠੇ ਫਿਲਮ ਕਰਨ ਜਾ ਰਹੇ ਹਨ। ਭਾਈਜਾਨ ਨੇ ਖੁਦ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਫਿਲਮ ਦੇ ਨਾਂ ਦਾ ਐਲਾਨ ਵੀ ਕੀਤਾ ਹੈ।


ਇਹ ਵੀ ਪੜ੍ਹੋ: ਅੰਕਿਤਾ ਲੋਖੰਡੇ ਦੀ ਪ੍ਰੈਗਨੈਂਸੀ ਟੈਸਟ ਰਿਪੋਰਟ ਆਈ ਸਾਹਮਣੇ, ਜਾਣੋ ਕੀ ਸਚਮੁੱਚ ਮਾਂ ਬਣਨ ਵਾਲੀ ਹੈ ਬਿੱਗ ਬੌਸ ਕੰਟੈਸਟੈਂਟ


ਸਲਮਾਨ ਖਾਨ ਨੇ ਕਰਨ ਜੌਹਰ ਨਾਲ ਕੀਤੀ ਫਿਲਮ ਦੀ ਪੁਸ਼ਟੀ
ਸਲਮਾਨ ਅਤੇ ਕਰਨ 25 ਸਾਲ ਬਾਅਦ ਫਿਰ ਤੋਂ ਕਿਸੇ ਫਿਲਮ ਲਈ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਲਮਾਨ ਨੇ ਵਿਸ਼ਨੂੰ ਵਰਧਨ ਦੁਆਰਾ ਨਿਰਦੇਸ਼ਿਤ ਹੋਣ ਵਾਲੀ ਫਿਲਮ ਸਾਈਨ ਕਰ ਲਈ ਹੈ, ਜਿਸ ਦਾ ਨਿਰਮਾਣ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਵੱਲੋਂ ਕੀਤਾ ਜਾਵੇਗਾ। ਹੁਣ ਅਭਿਨੇਤਾ ਨੇ ਫਿਲਮ ਦੇ ਟਾਈਟਲ ਦਾ ਖੁਲਾਸਾ ਕੀਤਾ ਹੈ। ਜ਼ੂਮ ਨਾਲ ਗੱਲਬਾਤ ਕਰਦੇ ਹੋਏ ਸਲਮਾਨ ਖਾਨ ਨੇ ਕਿਹਾ, “ਮੈਂ 'ਦ ਬੁਲ' ਨਾਮ ਦੀ ਫਿਲਮ ਕਰ ਰਿਹਾ ਹਾਂ। ਫਿਰ ਦਬੰਗ ਆਵੇਗੀ, ਕਿੱਕ ਆਵੇਗੀ, ਸੂਰਜ ਦੀ ਫਿਲਮ ਆਵੇਗੀ, 3-4 ਫਿਲਮਾਂ ਆ ਰਹੀਆਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ 'ਦ ਬੁਲ' ਵਿਸ਼ਨੂੰ ਵਰਧਨ ਦੀ ਡਾਇਰੈਕਸ਼ਨ ਵਾਲੀ ਫਿਲਮ ਹੈ। ਉੱਧਰ, ਇਸ ਤੋਂ ਪਹਿਲਾਂ ਕਰਨ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਹ 'ਦ ਬੁਲ' ਨਾਮ ਦੀ ਫਿਲਮ 'ਤੇ ਕੰਮ ਕਰ ਰਹੇ ਹਨ। 


'ਦਿ ਬੁੱਲ' 'ਚ ਸਲਮਾਨ ਨੀਮ ਫੌਜੀ ਅਫਸਰ ਦੀ ਭੂਮਿਕਾ ਨਿਭਾਉਣਗੇ
ਤੁਹਾਨੂੰ ਦੱਸ ਦਈਏ ਕਿ ਸਾਲ 1998 'ਚ ਰਿਲੀਜ਼ ਹੋਈ ਫਿਲਮ 'ਕੁਛ ਕੁਛ ਹੋਤਾ ਹੈ' ਤੋਂ ਬਾਅਦ ਸਲਮਾਨ ਖਾਨ ਅਤੇ ਕਰਨ ਜੌਹਰ ਦਾ ਰਿਯੂਨੀਅਨ ਹੋਵੇਗਾ। ਬਾਲੀਵੁੱਡ ਹੰਗਾਮਾ ਦੀ ਇੱਕ ਰਿਪੋਰਟ ਦੇ ਅਨੁਸਾਰ, ਸਲਮਾਨ ਖਾਨ ਫਿਲਮ ਦ ਬੁਲ ਵਿੱਚ ਇੱਕ ਅਰਧ ਸੈਨਿਕ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ, ਜੋ ਇੱਕ ਐਕਸ਼ਨ ਭਰਪੂਰ ਮਿਸ਼ਨ 'ਤੇ ਜਾਣਗੇ। ਪਿੰਕਵਿਲਾ ਦੀ ਇੱਕ ਰਿਪੋਰਟ ਦੇ ਅਨੁਸਾਰ, ਇੱਕ ਸੂਤਰ ਨੇ ਦੱਸਿਆ ਕਿ, "ਟਾਈਗਰ 3 ਤੋਂ ਬਾਅਦ , ਇਹ ਸਲਮਾਨ ਦੀ ਅਗਲੀ ਫਿਲਮ ਹੋਵੇਗੀ। ਫਿਲਮ ਨਵੰਬਰ 2023 ਵਿੱਚ ਫਲੋਰ 'ਤੇ ਜਾਵੇਗੀ ਅਤੇ 7 ਤੋਂ 8 ਮਹੀਨਿਆਂ ਦੀ ਮਿਆਦ ਵਿੱਚ ਕਈ ਸ਼ੈਡਿਊਲ ਵਿੱਚ ਸ਼ੂਟ ਕੀਤੀ ਜਾਵੇਗੀ।


ਤੇਜ਼ੀ ਨਾਲ 300 ਕਰੋੜ ਵੱਲ ਰਹੀ 'ਟਾਈਗਰ 3'
ਸਲਮਾਨ ਖਾਨ ਦੀ ਟਾਈਗਰ 3 ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਘਰੇਲੂ ਬਾਜ਼ਾਰ 'ਚ 250 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ ਅਤੇ ਹੁਣ ਇਹ ਤੇਜ਼ੀ ਨਾਲ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵੱਲ ਵਧ ਰਹੀ ਹੈ। ਫਿਲਮ ਨੇ ਦੁਨੀਆ ਭਰ 'ਚ 400 ਕਰੋੜ ਰੁਪਏ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਟਾਈਗਰ 3 'ਚ ਸਲਮਾਨ ਖਾਨ, ਕੈਟਰੀਨਾ ਕੈਫ, ਰੇਵਤੀ, ਇਮਰਾਨ ਹਾਸ਼ਮੀ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ 'ਚ ਸ਼ਾਹਰੁਖ ਖਾਨ ਅਤੇ ਰਿਤਿਕ ਰੋਸ਼ਨ ਨੇ ਵੀ ਕੈਮਿਓ ਕੀਤਾ ਹੈ। ਇਹ ਟਾਈਗਰ ਫਰੈਂਚਾਈਜ਼ੀ ਦੀ ਤੀਜੀ ਕਿਸ਼ਤ ਹੈ ਅਤੇ YRF ਜਾਸੂਸੀ ਬ੍ਰਹਿਮੰਡ ਦੀ ਪੰਜਵੀਂ ਫਿਲਮ ਹੈ। ਸਲਮਾਨ ਖਾਨ ਇਸ ਸਮੇਂ 'ਟਾਈਗਰ 3' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। 


ਇਹ ਵੀ ਪੜ੍ਹੋ: ਰਿਲੀਜ਼ ਦੇ ਦੋ ਹਫਤਿਆਂ ਬਾਅਦ ਵੀ ਕਰੋੜਾਂ ਕਮਾ ਰਹੀ ਸਲਮਾਨ ਖਾਨ ਦੀ 'ਟਾਈਗਰ 3', ਦੁਨੀਆ ਭਰ 'ਚ ਕਮਾਏ 400 ਕਰੋੜ