Salman Khan Death Threat: ਹਾਲ ਹੀ ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਮਿਲੀ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਦਾਕਾਰ ਦੇ ਘਰ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਾਵਧਾਨੀ ਵਰਤਦੇ ਹੋਏ ਪੁਲਿਸ ਨੇ ਸਲਮਾਨ ਦੇ ਪ੍ਰਸ਼ੰਸਕਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਗੋਲਡੀ ਬਰਾੜ ਖ਼ਿਲਾਫ਼ ਅਦਾਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਵੀ ਦਰਜ ਕੀਤਾ ਹੈ।


ਇਹ ਵੀ ਪੜ੍ਹੋ: ਪੰਜਾਬ ਦੇ ਮਾਹੌਲ ਨੂੰ ਦੇਖਦਿਆਂ 'ਚੱਲ ਜਿੰਦੀਏ' ਫਿਲਮ ਦੀ ਰਿਲੀਜ਼ ਡੇਟ ਅੱਗੇ ਵਧੀ, ਨੀਰੂ ਬਾਜਵਾ ਨੇ ਵੀਡੀਓ ਕੀਤੀ ਸ਼ੇਅਰ


ਪ੍ਰਸ਼ੰਸਕਾਂ ਨੂੰ ਸਲਮਾਨ ਦੇ ਘਰ ਦੇ ਬਾਹਰ ਇਕੱਠੇ ਹੋਣ ਦੀ ਇਜਾਜ਼ਤ ਨਹੀਂ
ਪੁਲਿਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਲਮਾਨ ਦੀ ਸੁਰੱਖਿਆ 'ਚ 2 ਸਹਾਇਕ ਪੁਲਿਸ ਇੰਸਪੈਕਟਰ (ਏ.ਪੀ.ਆਈ.) ਰੈਂਕ ਦੇ ਅਧਿਕਾਰੀ ਅਤੇ 8-10 ਕਾਂਸਟੇਬਲ 24 ਘੰਟੇ ਤਾਇਨਾਤ ਰਹਿਣਗੇ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਸਲਮਾਨ ਦੇ ਪ੍ਰਸ਼ੰਸਕਾਂ ਨੂੰ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟਸ ਸਥਿਤ ਉਨ੍ਹਾਂ ਦੇ ਘਰ-ਦਫਤਰ ਦੇ ਬਾਹਰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ, ਪੁਲਿਸ ਨੇ ਸਲਮਾਨ ਖਾਨ ਨੂੰ Y+ ਸ਼੍ਰੇਣੀ ਪ੍ਰਦਾਨ ਕੀਤੀ ਸੀ ਅਤੇ ਉਹ ਆਪਣੇ ਨਿੱਜੀ ਸੁਰੱਖਿਆ ਗਾਰਡਾਂ ਨਾਲ ਬੁਲੇਟ ਪਰੂਫ ਕਾਰ ਵਿੱਚ ਘੁੰਮਦਾ ਰਿਹਾ ਹੈ। ਰਿਪੋਰਟ ਮੁਤਾਬਕ ਹੁਣ ਪੁਲਿਸ ਨੇ ਅਦਾਕਾਰ ਦੀ ਸੁਰੱਖਿਆ ਲਈ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਹਨ।


ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਸੀ
ਸ਼ਨੀਵਾਰ ਨੂੰ, ਬਾਂਦਰਾ ਪੁਲਿਸ ਨੇ ਸਲਮਾਨ ਦੇ ਦਫਤਰ ਨੂੰ ਕਥਿਤ ਤੌਰ 'ਤੇ ਧਮਕੀ ਭਰੀ ਈਮੇਲ ਭੇਜਣ ਦੇ ਦੋਸ਼ ਵਿੱਚ ਲਾਰੇਂਸ, ਗੋਲਡੀ ਅਤੇ ਰੋਹਿਤ ਗਰਗ ਦੇ ਖਿਲਾਫ ਐਫਆਈਆਰ ਦਰਜ ਕੀਤੀ। ਇਹ ਐਫਆਈਆਰ ਸਲਮਾਨ ਖਾਨ ਦੇ ਦੋਸਤ ਪ੍ਰਸ਼ਾਂਤ ਗੁੰਜਾਲਕਰ ਨੇ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਪ੍ਰਸ਼ਾਂਤ ਨੇ ਅਭਿਨੇਤਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਸੀ, ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਈ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਨੇ ਦੱਸਿਆ ਸੀ ਕਿ ਧਮਕੀ ਭਰਿਆ ਈ-ਮੇਲ ਰੋਹਿਤ ਗਰਗ ਨਾਂ ਦੀ ਆਈਡੀ ਤੋਂ ਭੇਜਿਆ ਗਿਆ ਸੀ। ਇਸ 'ਚ ਲਿਖਿਆ ਸੀ, ''ਤੁਹਾਡੇ ਬੌਸ ਸਲਮਾਨ ਖਾਨ ਨਾਲ ਸਾਡੇ ਭਰਾ (ਗੋਲਡੀ ਬਰਾੜ) ਨੇ ਗੱਲ ਕਰਨੀ ਹੈ। ਜੇਕਰ ਤੁਸੀਂ ਆਹਮੋ-ਸਾਹਮਣੇ ਗੱਲ ਕਰਨਾ ਚਾਹੁੰਦੇ ਹੋ, ਤਾਂ ਆਪਣੇ ਬੌਸ ਨੂੰ ਵੀ ਦੱਸੋ, ਜੇਕਰ ਤੁਸੀਂ ਮਾਮਲੇ ਨੂੰ ਰਫਾ ਦਫਾ ਕਰਨਾ ਚਾਹੁੰਦੇ ਹੋ, ਤਾਂ ਸਲਮਾਨ ਨੂੰ ਕਹੋ ਕਿ ਉਹ ਗੋਲਡੀ ਬਰਾੜ ਨਾਲ ਗੱਲ ਕਰੇ। ਹੁਣ ਟਾਈਮ ਰਹਿੰਦੇ ਇਨਫਾਰਮ ਕਰ ਦਿੱਤਾ ਹੈ। ਅਗਲੀ ਵਾਰ ਝਟਕਾ ਲੱਗੇਗਾ।


ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 'ਏਬੀਪੀ ਨਿਊਜ਼' ਦੇ 'ਆਪ੍ਰੇਸ਼ਨ ਦੁਰਦੰਤ' ਦੌਰਾਨ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜੇਲ੍ਹ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬਿਸ਼ਨੋਈ ਨੇ ਕਿਹਾ ਸੀ ਕਿ ਉਸ ਦਾ ਇੱਕੋ ਇੱਕ ਉਦੇਸ਼ ਸਲਮਾਨ ਨੂੰ ਮਾਰਨਾ ਹੈ ਅਤੇ ਬਚਪਨ ਤੋਂ ਹੀ ਉਸ ਦਾ ਮਨ ਸਲਮਾਨ ਪ੍ਰਤੀ ਗੁੱਸੇ ਨਾਲ ਭਰਿਆ ਹੋਇਆ ਹੈ। ਬਿਸ਼ਨੋਈ ਨੇ ਇਹ ਵੀ ਕਿਹਾ ਸੀ ਕਿ ਸਲਮਾਨ ਨੂੰ ਬੀਕਾਨੇਰ ਸਥਿਤ ਮੰਦਰ 'ਚ ਉਸ ਦੇ ਸਮਾਜ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਠੋਸ ਜਵਾਬ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: ਬਾਲੀਵੁੱਡ 'ਤੇ ਫਿਰ ਭੜਕੀ ਨਸੀਰੂਦੀਨ ਸ਼ਾਹ ਦੀ ਪਤਨੀ ਰਤਨਾ ਪਾਠਕ, ਬੋਲੀ- ਸਟਾਰਜ਼ ਆਪਣੇ ਹੱਥ ਨਾਲ ਕੌਫੀ ਵੀ ਨਹੀਂ ਲੈ ਸਕਦੇ