ਪੜਚੋਲ ਕਰੋ
‘ਭਾਰਤ’ ਦਾ ਪਹਿਲਾ ਗਾਣਾ ‘ਸਲੋ ਮੋਸ਼ਨ’ ‘ਚ ਰਿਲੀਜ਼, ਦਿਸ਼ਾ ਦੇ ਠੁਮਕੇ ਕਰ ਗਏ ਕਮਾਲ
ਬੀਤੇ ਦਿਨੀਂ ਹੀ ਸਲਮਾਨ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸ਼ੇਅਰ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦੇ ਪਹਿਲੇ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਹੁਣ ਕੁਝ ਸਮਾਂ ਪਹਿਲਾਂ ਫ਼ਿਲਮ ਦਾ ਪਹਿਲਾ ਗਾਣਾ ‘ਸਲੋ ਮੋਸ਼ਨ’ ਰਿਲੀਜ਼ ਹੋ ਗਿਆ ਹੈ।

ਮੁੰਬਈ: ਬੀਤੇ ਦਿਨੀਂ ਹੀ ਸਲਮਾਨ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸ਼ੇਅਰ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦੇ ਪਹਿਲੇ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਹੁਣ ਕੁਝ ਸਮਾਂ ਪਹਿਲਾਂ ਫ਼ਿਲਮ ਦਾ ਪਹਿਲਾ ਗਾਣਾ ‘ਸਲੋ ਮੋਸ਼ਨ’ ਰਿਲੀਜ਼ ਹੋ ਗਿਆ ਹੈ। ਇਸ ‘ਚ ਐਕਟਰਸ ਦਿਸ਼ਾ ਪਟਾਨੀ ਜ਼ਬਰਦਸਤ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ।
ਇਸ ਗਾਣੇ ‘ਚ ਸਲਮਾਨ ਤੇ ਦਿਸ਼ਾ ਦੀ ਕੈਮਿਸਟਰੀ ਵੀ ਔਡੀਅੰਸ ਨੂੰ ਖੂਬ ਪਸੰਦ ਆ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਦਿਸ਼ਾ, ਸਲਮਾਨ ਖ਼ਾਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਦੋਵੇਂ ਫ਼ਿਲਮ ‘ਚ ਰੈਟ੍ਰੋ ਲੁੱਕ ‘ਚ ਨਜ਼ਰ ਆ ਰਹੇ ਹਨ। ‘ਸਲੋ ਮੋਸ਼ਨ’ ਨੂੰ ਹੁਣ ਤਕ 4 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗਾਣਾ ਲੋਕਾਂ ਨੂੰ ਕਿੰਨਾ ਪਸੰਦ ਆ ਰਿਹਾ ਹੈ। ਫ਼ਿਲਮ ਇਸੇ ਸਾਲ ਈਦ ‘ਤੇ 5 ਜੂਨ ਨੂੰ ਰਿਲੀਜ਼ ਹੋ ਰਹੀ ਹੈ।Life slow-motion mein jaane wali hai #SlowMotionTeaser OUT NOW - https://t.co/LP1a4LEgUh@Bharat_TheFilm @aliabbaszafar @atulreellife @itsBhushanKumar #KatrinaKaif #Tabu @bindasbhidu @DishPatani @WhoSunilGrover @norafatehi @nikhilnamit @reellifeprodn @SKFilmsOfficial @TSeries
— Salman Khan (@BeingSalmanKhan) April 24, 2019
ਹੋਰ ਪੜ੍ਹੋ























