ਪੜਚੋਲ ਕਰੋ
‘ਐਥੇ ਆ’ ਗਾਣੇ ‘ਚ ਸਲਮਾਨ-ਕੈਟਰੀਨਾ ਦੀ ਕਮਾਲ ਕੈਮਿਸਟਰੀ
ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋਇਆ ਹੈ। ਇਸ ਗਾਣੇ ‘ਚ ਸਲਮਾਨ-ਕੈਟਰੀਨਾ ‘ਚ ਜ਼ਬਰਦਸਤ ਕੈਮਿਸਟਰੀ ਨਜ਼ਰ ਆਉਂਦੀ ਹੈ।

ਮੁੰਬਈ: ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋਇਆ ਹੈ। ਇਸ ਗਾਣੇ ‘ਚ ਸਲਮਾਨ-ਕੈਟਰੀਨਾ ‘ਚ ਜ਼ਬਰਦਸਤ ਕੈਮਿਸਟਰੀ ਨਜ਼ਰ ਆਉਂਦੀ ਹੈ। ਗਾਣੇ ‘ਚ ਕੈਟਰੀਨਾ ਦਾ ਸਾੜੀ ਲੁੱਕ ਬੇਹੱਦ ਕਲਾਸਿਕ ਲੱਗ ਰਿਹਾ ਹੈ। ਜੇਕਰ ਗੱਲ ਕਰੀਏ “ਐਥੇ ਆ’ ਗਾਣੇ ਦੀ ਤਾਂ ਇਸ ਨੂੰ ਇਰਸ਼ਾਦ ਕਾਮਿਲ ਨੇ ਲਿਖਿਆ ਹੈ। ਗਾਣੇ ਨੂੰ ਆਕਾਸ਼ ਸਿੰਘ, ਨੀਤੀ ਮੋਹਨ ਤੇ ਕਮਾਲ ਖ਼ਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਸੌਂਗ ਨੂੰ ਵਿਸ਼ਾਲ ਦਦਲਾਨੀ ਤੇ ਸ਼ੇਖਰ ਰਵਜਿਆਨੀ ਨੇ ਮਿਊਜ਼ਿਕ ਦਿੱਤਾ ਹੈ ਜੋ ਸੁਣਨ ‘ਚ ਕਾਫੀ ਚੰਗਾ ਹੈ। ਇਹ ਗਾਣਾ ਵੈਡਿੰਗ ਟ੍ਰੈਕ ਹੈ। ਕੁਝ ਸਮਾਂ ਪਹਿਲਾਂ ਰਿਲੀਜ਼ ਗਾਣਾ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ ਜਿਸ ਨੂੰ ਹੁਣ ਤਕ 2 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਸਲਮਾਨ ਦੀ ਫ਼ਿਲਮ ਦਾ ਇਹ ਤੀਜਾ ਗਾਣਾ ਹੈ। ਇਸ ਤੋਂ ਪਹਿਲਾਂ ਰਿਲੀਜ਼ ਗਾਣਿਆਂ ਨੂੰ ਫੈਸਨ ਨੇ ਪਸੰਦ ਕੀਤਾ ਹੈ। ਹੁਣ ਦੇਖਦੇ ਹਾਂ ਕਿ ‘ਭਾਰਤ’ ਦੇ ਤੀਜੇ ਗਾਣੇ ਨੂੰ ਕਿੰਨਾ ਹੁੰਗਾਰਾ ਮਿਲਦਾ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ




















