ਪੜਚੋਲ ਕਰੋ
‘ਭਾਰਤ’ ਦੇ ਤੀਜੇ ਪੋਸਟਰ ‘ਚ ਸਲਮਾਨ ਨਾਲ ਕੈਟਰੀਨਾ ਦਾ ਅੰਦਾਜ਼
ਹੁਣ ਤਕ ਫ਼ਿਲਮ ‘ਭਾਰਤ’ ਦੇ ਦੋ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਅੱਜ ਫ਼ਿਲਮ ਦਾ ਤੀਜਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਸਲਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।

ਮੁੰਬਈ: ਸਲਮਾਨ ਖ਼ਾਨ ਜਲਦੀ ਹੀ ‘ਭਾਰਤ’ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ਵਾਲੇ ਹਨ। ਫ਼ਿਲਮ ਦੇ ਡਾਇਰੈਕਟਰ ਨੇ ਕੁਝ ਦਿਨ ਪਹਿਲ਼ਾਂ ਐਲਾਨ ਕੀਤਾ ਸੀ ਕਿ ‘ਭਾਰਤ’ ਦਾ ਟ੍ਰੇਲਰ 24 ਅਪਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹੁਣ ਸਲਮਾਨ ਆਏ ਦਿਨ ਫ਼ਿਲਮ ਦੇ ਪੋਸਟਰ ਰਿਲੀਜ਼ ਕਰ ਰਹੇ ਹਨ। ਹੁਣ ਤਕ ਫ਼ਿਲਮ ਦੇ ਦੋ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਅੱਜ ਫ਼ਿਲਮ ਦਾ ਤੀਜਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਸਲਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਸਲਮਾਨ ਨੇ ਕੈਪਸ਼ਨ ਦਿੱਤਾ ਹੈ, “ਔਰ ਫੇਰ ਹਮਾਰੀ ਜ਼ਿੰਦਗੀ ਮੇਂ ਆਈ ਮੈਡਮ ਸਰ”। ਵੇਖੋ ਪੋਸਟਰ:
ਪੋਸਟਰ ‘ਚ ਕੈਟਰੀਨਾ ਨੇ ਵ੍ਹਾਈਟ ਕਲਰ ਦੀ ਸ਼ਰਟ ਤੇ ਖਾਕੀ ਪੈਂਟ ਪਾਈ ਹੋਈ ਹੈ। ਇਨ੍ਹਾਂ ਦੀ ਬਕਗ੍ਰਾਉਂਡ ‘ਚ ਇੱਕ ਫੈਕਟਰੀ ਵੀ ਨਜ਼ਰ ਆ ਰਹੀ ਹੈ। ਇਸ ਪੋਸਟਰ ‘ਚ ਸਲਾਮਨ ਕਿਸੇ ਫੈਕਟਰੀ ਦੇ ਵਰਕਰ ਲੱਗ ਰਹੇ ਹਨ। ਇਸ ਦੀ ਖਾਸ ਗੱਲ ਹੈ ਕਿ ਇਸ ‘ਚ ਸਲਮਾਨ ਨਾਲ ਕੈਟਰੀਨਾ ਕੈਫ ਦਾ ਬਿੰਦਾਸ ਅੰਦਾਜ਼ ਵੀ ਸਾਫ਼ ਨਜ਼ਰ ਆ ਰਿਹਾ ਹੈAur phir humare zindagi mein aayi 'Madam Sir'???? #KatrinaKaif #BharatKaJunoon@Bharat_TheFilm @aliabbaszafar @atulreellife @itsBhushanKumar #Tabu @bindasbhidu @DishPatani @WhoSunilGrover @sonalikulkarni @norafatehi @nikhilnamit @reellifeprodn @SKFilmsOfficial @TSeries pic.twitter.com/qYrN389i16
— Salman Khan (@BeingSalmanKhan) April 17, 2019
ਟ੍ਰੈਂਡਿੰਗ ਟੌਪਿਕ






















