ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਦੋ ਦਿਨ ਪਹਿਲਾਂ, ਸਲਮਾਨ ਖਾਨ ਆਪਣੀ ਸ਼ੂਟਿੰਗ ਦਾ ਸ਼ੈਡਿਊਲ ਸ਼ੁਰੂ ਕਰਨ ਲਈ ਰਸ਼ੀਆ ਲਈ ਰਵਾਨਾ ਹੋਏ ਹਨ। ਹਾਲ ਹੀ 'ਚ ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਫੈਨਜ਼ ਹੁਣ ਬੇਸਬਰੀ ਨਾਲ ਫਿਲਮ 'ਟਾਈਗਰ 3' ਦਾ ਇੰਤਜ਼ਾਰ ਕਰ ਰਹੇ ਹਨ। 


 


ਇਸੇ ਦੌਰਾਨ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਇਆ ਹਨ, ਜਿਨ੍ਹਾਂ 'ਚ ਸਲਮਾਨ ਨਜ਼ਰ ਆ ਰਹੇ ਹਨ। ਪਰ ਇਨ੍ਹਾਂ ਤਸਵੀਰਾਂ 'ਚ ਸਲਮਾਨ ਖਾਨ ਨੂੰ ਪਹਿਚਾਨਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਤੁਸੀਂ ਕਦੇ ਸਲਮਾਨ ਖਾਨ ਨੂੰ ਇਸ ਲੁੱਕ ਵਿੱਚ ਵੇਖਿਆ ਨਹੀਂ ਹੋਵੇਗਾ। ਉਹ ਬਿਲਕੁਲ ਵੱਖਰੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ। ਸਲਮਾਨ ਦੀਆਂ ਇਹ ਨਿਊ ਲੁਕ ਵਾਲੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 


 


ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਬ੍ਰਾਉਨ ਗੋਲਡਨ ਰੰਗ ਦੀ ਦਾੜ੍ਹੀ ਅਤੇ ਵਾਲਾਂ 'ਚ ਨਜ਼ਰ ਆ ਰਹੇ ਹਨ। ਸਲਮਾਨ ਖਾਨ ਦੀ ਰਸ਼ੀਆ 'ਚ ਸ਼ੂਟਿੰਗ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ' ਤੇ ਵਾਇਰਲ ਹੋ ਰਹੀਆਂ ਹਨ ਅਤੇ ਜੋ ਫੈਨਜ਼ ਨੂੰ ਵੀ ਖੂਬ ਪਸੰਦ ਆ ਰਹੀਆਂ ਹਨ। ਫਿਲਹਾਲ 'ਟਾਈਗਰ 3' ਦੇ ਸੈੱਟ 'ਤੇ ਸਿਰਫ ਸਲਮਾਨ ਹੀ ਨਜ਼ਰ ਆਏ, ਕੈਟਰੀਨਾ ਕੈਫ ਕਿਤੇ ਨਜ਼ਰ ਨਹੀਂ ਆਈ। ਹੋਰ ਤਸਵੀਰਾਂ ਵਿੱਚ, ਸਲਮਾਨ ਆਪਣੇ ਮੇਕਅਪ ਕਰਵਾਉਂਦੇ ਹੋਏ ਅਤੇ ਆਪਣੇ ਫੈਨਜ਼ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। 


 


ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ, ਫੈਨਜ਼ 'ਚ 'ਟਾਈਗਰ 3' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੋਰ ਵੱਧ ਗਿਆ ਹੈ। ਟਾਈਗਰ 3 ਵਿੱਚ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ, ਇਸ ਫਿਲਮ ਵਿੱਚ ਉਹ ਇੱਕ ਵਿਲੇਨ ਦਾ ਕਿਰਦਾਰ ਨਿਭਾਉਣਗੇ।