ਪੜਚੋਲ ਕਰੋ
Advertisement
ਜ਼ਿੰਮ-ਸ਼ਿੰਮ ਸਲਮਾਨ ਦੀ ਜਾਨ, ਸੈੱਟ 'ਤੇ ਬਣਵਾਇਆ ਕਸਰਤ ਲਈ ਜ਼ਿੰਮ
ਮੁੰਬਈ: ਸਲਮਾਨ ਖ਼ਾਨ ਇਸ ਸਾਲ ਈਦ ‘ਤੇ ਫ਼ਿਲਮ ‘ਭਾਰਤ’ ਲੈ ਕੇ ਔਡੀਅੰਸ ਨੂੰ ਤੋਹਫਾ ਦੇਣ ਲਈ ਤਿਆਰ ਹਨ। ਆਏ ਦਿਨ ਫ਼ਿਲਮ ਦੀ ਸਟਾਰ ਕਾਸਟ ਤੇ ਸੈੱਟ ਤੋਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਕੁਝ ਦਿਨ ਪਹਿਲਾਂ ਐਕਟਰਸ ਕੈਟਰੀਨਾ ਕੈਫ ਨੇ ਫ਼ਿਲਮ ਦੀ ਲੁੱਕ ‘ਚ ਆਪਣੀ ਤਸਵੀਰ ਨੂੰ ਸ਼ੇਅਰ ਕੀਤਾ ਸੀ।
ਬੀਤੇ ਦਿਨੀਂ ਵੀ ਫ਼ਿਲਮ ਦੇ ਪ੍ਰੋਡਿਊਸਰ ਅਤੁੱਲ ਅਗਨੀਹੋਤਰੀ ਨੇ ਫ਼ਿਲਮ ਦੇ ਸੈੱਟ ਤੋਂ ਸਲਮਾਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਸ ‘ਚ ਸਲਮਾਨ ‘ਭਾਰਤ’ ਦੇ ਸੈੱਟ ‘ਤੇ ਹੀ ਬਿਜ਼ੀ ਸ਼ੈਡਿਊਲ ਵਿੱਚੋਂ ਕੁਝ ਸਮਾਂ ਕੱਢ ਕੇ ਆਰਾਮ ਫਰਮਾਉਂਦੇ ਨਜ਼ਰ ਆਏ ਸੀ।
ਸਲਮਾਨ ‘ਭਾਰਤ’ ਦੀ ਬਾਕੀ ਬਚੀ ਸ਼ੂਟਿੰਗ ‘ਚ ਜੀ-ਜਾਨ ਨਾਲ ਲੱਗੇ ਹੋਏ ਹਨ। ਇਸ ਦੀ ਸ਼ੂਟਿੰਗ ਦਿਨ-ਰਾਤ ਹੋ ਰਹੀ ਹੈ। ਅਜਿਹੇ ‘ਚ ਸਲਮਾਨ ਨੇ ਫ਼ਿਲਮ ਸਿਟੀ ‘ਚ ਹੀ ਸੈੱਟ ‘ਤੇ 10 ਹਜ਼ਾਰ ਫੁੱਟ ਦਾ ਇੱਕ ਜਿੰਮ ਤਿਆਰ ਕਰ ਲਿਆ ਹੈ। ਅੱਜਕਲ੍ਹ ਸਲਮਾਨ ਇਸੇ ਜਿੰਮ ‘ਚ ਆਪਣੇ ਆਪ ਨੂੰ ਮੈਨਟੇਨ ਕਰ ਰਹੇ ਹਨ ਕਿਉਂਕਿ ਉਹ ਸ਼ੂਟਿੰਗ ਤੋਂ ਦੂਰ ਬਾਂਦਰਾ ‘ਚ ਰੋਜ਼ ਸਫਰ ਕਰ ਆਪਣਾ ਕੀਮਤੀ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦੇ। ਫ਼ਿਲਮ ਦੀ ਸ਼ੂਟਿੰਗ ਦਾ ਆਖਰੀ ਸ਼ੈਡਿਊਲ ਚਲ ਰਿਹਾ ਹੈ। ‘ਭਾਰਤ’ ਦੀ ਰਿਲੀਜ਼ ‘ਚ ਸਿਰਫ 4 ਮਹੀਨੇ ਹੀ ਬਾਕੀ ਰਹਿ ਗਏ ਹਨ।#Bharat #Day90 @BeingSalmanKhan @Bharat_TheFilm pic.twitter.com/Xysz51yPZx
— Atul Agnihotri (@atulreellife) February 6, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement