ਪੜਚੋਲ ਕਰੋ
Advertisement
ਅਦਾਲਤ 'ਚ ਪੇਸ਼ ਨਹੀਂ ਹੋਏ ਸਲਮਾਨ ਖਾਨ
ਸਲਮਾਨ ਖ਼ਾਨ 21 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ‘ਚ ਸ਼ੁੱਕਰਵਾਰ ਨੂੰ ਸਥਾਨਕ ਕੋਰਟ ‘ਤੇ ਪੇਸ਼ ਨਹੀਂ ਹੋਏ। ਸੈਸ਼ਨ ਜੱਜ ਚੰਦਰ ਕੁਮਾਰ ਸੋਂਗਾਰਾ ਦੀ ਅਦਾਲਤ ‘ਚ ਸਲਮਾਨ ਖ਼ਾਨ ਦੇ ਵਕੀਲ ਨੇ ਦੋ ਅਰਜ਼ੀਆਂ ਦਾਖਲ ਕੀਤੀਆਂ।
ਮੁੰਬਈ: ਸਲਮਾਨ ਖ਼ਾਨ 21 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ‘ਚ ਸ਼ੁੱਕਰਵਾਰ ਨੂੰ ਸਥਾਨਕ ਕੋਰਟ ‘ਤੇ ਪੇਸ਼ ਨਹੀਂ ਹੋਏ। ਸੈਸ਼ਨ ਜੱਜ ਚੰਦਰ ਕੁਮਾਰ ਸੋਂਗਾਰਾ ਦੀ ਅਦਾਲਤ ‘ਚ ਸਲਮਾਨ ਖ਼ਾਨ ਦੇ ਵਕੀਲ ਨੇ ਦੋ ਅਰਜ਼ੀਆਂ ਦਾਖਲ ਕੀਤੀਆਂ। ਇਨ੍ਹਾਂ ‘ਚ ਇੱਕ ਅਰਜ਼ੀ ‘ਚ ਸ਼ੁੱਕਰਵਾਰ ਨੂੰ ਪੇਸ਼ੀ ਤੋਂ ਛੂਟ ਤੇ ਦੂਜੇ ‘ਚ ਵਿਅਕਤੀਗਤ ਰੂਪ ਤੋਂ ਸਥਾਈ ਛੂਟ ਦੀ ਬੇਨਤੀ ਕੀਤੀ ਗਈ ਸੀ।
ਸਲਮਾਨ ਖ਼ਾਨ ਦੇ ਵਕੀਲ ਨੇ ਪੇਸ਼ ਨਾ ਹੋਣ ਦੇ ਚੱਲਦੇ ਮਾਫੀ ਦੀ ਅਰਜ਼ੀ ਲਾਈ। ਇਸ ਦੌਰਾਨ ਉਨ੍ਹਾਂ ਨੇ ਸ਼ੂਟਿੰਗ ‘ਚ ਬਿਜ਼ੀ ਹੋਣ ਦਾ ਹਵਾਲਾ ਦਿੱਤਾ। ਇਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ। ਇਸ ਦੇ ਨਾਲ ਹੀ ਸਲਮਾਨ ਦੇ ਵਕੀਲ ਨੇ ਦੂਜੀ ਅਰਜ਼ੀ ਵੀ ਲਾਈ ਜਿਸ ਦਾ ਸਰਕਾਰੀ ਵਕੀਲ ਮਾਦਾ ਰਾਮ ਬਿਸ਼ਨੋਈ ਨੇ ਵਿਰੋਧ ਕਰਦੇ ਹੋਏ ਇਸ ਅਰਜ਼ੀ ‘ਤੇ ਜਵਾਬ ਮੰਗਿਆ ਹੈ। ਇਸ ‘ਤੇ ਕੋਰਟ ਮਾਮਲੇ ‘ਚ ਸੁਣਵਾਈ ਲਈ ਆਉਣ ਵਾਲੀ 19 ਦਸੰਬਰ ਦੀ ਤਾਰੀਖ ਦਾ ਐਲਾਨ ਕੀਤਾ ਹੈ।
ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ‘ਚ ਹੇਠਲੀ ਅਦਾਲਤ ਵੱਲੋਂ ਦੋਸ਼ੀ ਪਾਏ ਜਾਣ ਦੇ ਫੈਸਲੇ ਨੂੰ ਸਲਮਾਨ ਨੇ ਜੋਧਪੁਰ ਅਦਾਲਤ ‘ਚ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ਨੇ ਸਲਮਾਨ ਨੂੰ ਦੋਸ਼ੀ ਮਨਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement