Salman Khan: ਸਲਮਾਨ ਖਾਨ ਅੱਜ ਵੀ ਐਸ਼ਵਰਿਆ ਰਾਏ ਨੂੰ ਕਰਦੇ ਪਿਆਰ, ਐਸ਼ ਦਾ ਨਾਂ ਸੁਣ ਦੇਖੋ ਭਾਈਜਾਨ ਦਾ ਰਿਐਕਸ਼ਨ, ਵੀਡੀਓ ਵਾਇਰਲ
Salman Khan Video: ਐਸ਼ਵਰਿਆ ਨੇ ਤਾਂ ਲਾਈਫ 'ਚ ਮੂਵ ਆਨ ਕਰ ਲਿਆ, ਪਰ ਭਾਈਜਾਨ ਅੱਜ ਵੀ ਐਸ਼ ਨੂੰ ਭੁਲਾ ਨਹੀਂ ਸਕੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸਲਮਾਨ ਨੇ ਐਸ਼ ਕਰਕੇ ਹੀ ਅੱਜ ਤੱਕ ਵਿਆਹ ਨਹੀਂ ਕੀਤਾ ਹੈ
Salman Khan Aishwarya Rai: ਸਲਮਾਨ ਖਾਨ ਤੇ ਐਸ਼ਵਰਿਆ ਰਾਏ ਦਾ ਪਿਆਰ 90 ਦੇ ਦਹਾਕਿਆਂ 'ਚ ਸੁਰਖੀਆਂ 'ਚ ਰਹਿੰਦਾ ਸੀ। ਹਾਲਾਂਕਿ ਇਨ੍ਹਾਂ ਦਾ ਰਿਸ਼ਤਾ ਜ਼ਿਆਂਦਾ ਲੰਬਾ ਨਹੀਂ ਚੱਲਿਆ ਅਤੇ ਦੋਵਾਂ ਦਾ ਬਰੇਕਅੱਪ ਹੋ ਗਿਆ। ਐਸ਼ਵਰਿਆ ਨੇ ਤਾਂ ਲਾਈਫ 'ਚ ਮੂਵ ਆਨ ਕਰ ਲਿਆ, ਪਰ ਭਾਈਜਾਨ ਅੱਜ ਵੀ ਐਸ਼ ਨੂੰ ਭੁਲਾ ਨਹੀਂ ਸਕੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸਲਮਾਨ ਨੇ ਐਸ਼ ਕਰਕੇ ਹੀ ਅੱਜ ਤੱਕ ਵਿਆਹ ਨਹੀਂ ਕੀਤਾ ਹੈ। ਹੁਣ ਤਾਂ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਸਲਮਾਨ ਅੱਜ ਵੀ ਐਸ਼ ਨੂੰ ਭੁੱਲ ਨਹੀਂ ਸਕੇ ਹਨ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖਾਨ ਪੂਜਾ ਹੇਗੜੇ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੌਧਨ ਕਰ ਰਹੇ ਹਨ। ਇਸ ਦਰਮਿਆਨ ਇਕ ਪੱਤਰਕਾਰ ਸਲਮਾਨ ਨੂੰ ਅਵਾਜ਼ ਲਗਾਉਂਦੀ ਹੈ ਅਤੇ ਕਹਿੰਦੀ ਹੈ, 'ਸਲਮਾਨ ਐਸ਼ਵਰਿਆ ਦਿਸ ਸਾਈਡ'। ਇਸ 'ਤੇ ਭਾਈਜਾਨ ਨੇ ਜੋ ਰਿਐਕਸ਼ਨ ਦਿੱਤਾ, ਦੇਖੋ ਇਸ ਵੀਡੀਓ 'ਚ:
View this post on Instagram
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਰੱਜ ਕੇ ਵਾਇਰਲ ਹੋ ਰਿਹਾ ਹੈ। ਇਸ ਵਡਿੀਓ ਨੂੰ ਇੰਸਟਾਗ੍ਰਾਮ ;ਤੇ 1.4 ਮਿਲੀਅਨ ਯਾਨਿ 14 ਲੱਖ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਹਜ਼ਾਰਾਂ ਲੋਕਾਂ ਨੇ ਕਮੈਂਟ ਕੀਤਾ ਹੈ। ਹੁਣ ਤੱਕ ਇਸ ਵੀਡੀਓ ਨੂੰ ਕਰੋੜਾਂ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਸਲਮਾਨ ਨਾਲ ਹਮਦਰਦੀ ਦਿਖਾ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ 90 ਦੇ ਦਹਾਕਿਆਂ 'ਚ ਸਲਮਾਨ ਐਸ਼ਵਰਿਆ ਦਾ ਪਿਆਰ ਪਰਵਾਨ ਚੜ੍ਹਿਆ ਸੀ। ਦੋਵਾਂ ਦੀ ਮੁਲਾਕਾਤ 'ਹਮ ਦਿਲ ਦੇ ਚੁਕੇ ਸਨਮ' ਦੇ ਸੈੱਟ 'ਤੇ ਹੋਈ ਸੀ। ਇਹ ਫਿਲਮ ਵੀ ਜ਼ਬਰਦਸਤ ਹਿੱਟ ਹੋਈ ਅਤੇ ਸਲਮਾਨ ਐਸ਼ ਦੀ ਜੋੜੀ ਵੀ। ਪਰ ਕਿਹਾ ਜਾਂਦਾ ਹੈ ਕਿ ਸਲਮਾਨ ਦੇ ਗੁੱਸੈਲ ਸੁਭਾਅ ਨੇ ਐਸ਼ ਨੂੰ ਉਨ੍ਹਾ ਤੋਂ ਦੂਰ ਕਰ ਦਿੱਤਾ ਸੀ। ਸਲਮਾਨ ਅਕਸਰ ਐਸ਼ ਦੀ ਨਿੱਜੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰਦੇ ਸੀ। ਇਹੀ ਨਹੀਂ ਕਿਸੇ ਗੱਲ 'ਤੇ ਸਲਮਾਨ ਨਾਲ ਸਹਿਮਤ ਨਾ ਹੋਣ 'ਤੇ ਉਹ ਐਸ਼ ਨੂੰ ਮਾਰ ਵੀ ਦਿੰਦੇ ਸੀ।