Salman Khan Visits Maharashtra CM Eknath Shinde: ਵਰਤਮਾਨ ਵਿੱਚ, ਮੁੰਬਈ ਵਿੱਚ ਗਣੇਸ਼ ਉਤਸਵ 2023 ਪੂਰੇ ਜ਼ੋਰਾਂ 'ਤੇ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਆਪਣੇ ਘਰ ਗਣਪਤੀ ਬੱਪਾ ਦੀ ਸਥਾਪਨਾ ਕੀਤੀ ਹੈ। ਅਜਿਹੇ 'ਚ ਅੱਜ ਸ਼ਾਮ ਨੂੰ ਕਈ ਸਿਤਾਰੇ ਬੱਪਾ ਦਾ ਆਸ਼ੀਰਵਾਦ ਲੈਣ ਲਈ ਮੁੱਖ ਮੰਤਰੀ ਦੇ ਘਰ ਇਕੱਠੇ ਹੋਏ। ਇਸ ਦੌਰਾਨ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਵੀ ਗਣਪਤੀ ਦੇ ਦਰਸ਼ਨ ਕਰਨ ਲਈ ਏਕਨਾਥ ਸ਼ਿੰਦੇ ਦੇ ਘਰ ਪਹੁੰਚੇ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦੀ ਨਹੀਂ ਰੁਕ ਰਹੀ ਹਨੇਰੀ, ਐਤਵਾਰ ਨੂੰ ਹੋਇਆ ਜ਼ਬਰਦਸਤ ਕਲੈਕਸ਼ਨ, 600 ਕਰੋੜ ਵੱਲ ਵਧ ਰਹੀ ਫਿਲਮ


ਸਲਮਾਨ ਆਪਣੀ ਭੈਣ ਨਾਲ ਸੀਐਮ ਏਕਨਾਥ ਸ਼ਿੰਦੇ ਦੇ ਘਰ ਪਹੁੰਚੇ
ਇੰਸਟੈਂਟ ਬਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਲਮਾਨ ਖਾਨ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸਲਮਾਨ ਖਾਨ ਆਪਣੀ ਭੈਣ ਅਰਪਿਤਾ ਅਤੇ ਜੀਜਾ ਆਯੂਸ਼ ਸ਼ਰਮਾ ਨਾਲ ਨਜ਼ਰ ਆ ਰਹੇ ਹਨ। ਤਿੰਨੋਂ ਮੁੱਖ ਮੰਤਰੀ ਦੇ ਘਰ ਪਹੁੰਚੇ ਅਤੇ ਬੱਪਾ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਸਲਮਾਨ ਖਾਨ ਮਰੂਨ ਰੰਗ ਦੇ ਕੁੜਤੇ ਵਿੱਚ ਨਜ਼ਰ ਆਏ। ਉਥੇ ਹੀ ਅਰਪਿਤਾ ਲਾਲ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਵੀਡੀਓ 'ਚ ਆਯੂਸ਼ ਸ਼ਰਮਾ ਬਲੈਕ ਲੁੱਕ 'ਚ ਨਜ਼ਰ ਆ ਰਹੇ ਹਨ। ਅਦਾਕਾਰ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।









ਏਕਨਾਥ ਸ਼ਿੰਦੇ ਅਰਪਿਤਾ ਖਾਨ ਦੇ ਘਰ ਪਹੁੰਚੇ
ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੀ ਸੀਐਮ ਏਕਨਾਥ ਸ਼ਿੰਦੇ ਨਾਲ ਬਹੁਤ ਚੰਗੀ ਸਾਂਝ ਹੈ। ਇਸ ਤੋਂ ਪਹਿਲਾਂ ਜਦੋਂ ਸਲਮਾਨ ਦੀ ਭੈਣ ਅਰਪਿਤਾ ਨੇ ਆਪਣੇ ਘਰ ਗਣਪਤੀ ਦੀ ਸਥਾਪਨਾ ਕੀਤੀ ਸੀ ਤਾਂ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਸੀਐੱਮ ਏਕਨਾਥ ਸ਼ਿੰਦੇ ਵੀ ਅਰਪਿਤਾ ਦੇ ਘਰ ਬੱਪਾ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।


ਇਸ ਫਿਲਮ 'ਚ ਸਲਮਾਨ ਖਾਨ ਆਉਣਗੇ ਨਜ਼ਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਨੂੰ ਆਖਰੀ ਵਾਰ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਦੇਖਿਆ ਗਿਆ ਸੀ। ਜਿਸ 'ਚ ਉਨ੍ਹਾਂ ਨਾਲ ਪੂਜਾ ਹੇਗੜੇ ਅਤੇ ਸ਼ਹਿਨਾਜ਼ ਗਿੱਲ ਵੀ ਨਜ਼ਰ ਆਈਆਂ। ਇਹ ਸ਼ਹਿਨਾਜ਼ ਗਿੱਲ ਦੀ ਪਹਿਲੀ ਫਿਲਮ ਸੀ। ਹੁਣ ਅਭਿਨੇਤਾ ਜਲਦ ਹੀ ਕੈਟਰੀਨਾ ਕੈਫ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਉਣਗੇ। ਜੋ ਬਹੁਤ ਜਲਦ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਪਹਿਲੀ ਤਸਵੀਰ ਆਈ ਸਾਹਮਣੇ, ਮਿੰਟਾਂ 'ਚ ਹੋਈ ਵਾਇਰਲ