ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਲਮਾਨ ਖਾਨ ਦੇ ਭਰਾ ਅਰਬਾਜ਼, ਸੋਹੇਲ ਤੇ ਭਤੀਜਾ ਨਿਰਵਾਣ ਹੋਏ ਕੁਆਰੰਟੀਨ
ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ, ਸੋਹੇਲ ਖਾਨ ਤੇ ਸੋਹੇਲ ਦੇ ਬੇਟੇ ਨਿਰਵਾਣ ਖਾਨ ਵੱਲੋਂ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਤੇ ਕੁਆਰੰਟੀਨ ਕੀਤਾ ਗਿਆ ਹੈ।
![ਸਲਮਾਨ ਖਾਨ ਦੇ ਭਰਾ ਅਰਬਾਜ਼, ਸੋਹੇਲ ਤੇ ਭਤੀਜਾ ਨਿਰਵਾਣ ਹੋਏ ਕੁਆਰੰਟੀਨ Salman Khan's brother Arbaaz, Sohail and nephew Nirvana quarantined ਸਲਮਾਨ ਖਾਨ ਦੇ ਭਰਾ ਅਰਬਾਜ਼, ਸੋਹੇਲ ਤੇ ਭਤੀਜਾ ਨਿਰਵਾਣ ਹੋਏ ਕੁਆਰੰਟੀਨ](https://static.abplive.com/wp-content/uploads/sites/5/2021/01/05175701/Arbaaz-Khan-and-Sohail-Khan.jpg?impolicy=abp_cdn&imwidth=1200&height=675)
ਮੁੰਬਈ: ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ, ਸੋਹੇਲ ਖਾਨ ਤੇ ਸੋਹੇਲ ਦੇ ਬੇਟੇ ਨਿਰਵਾਣ ਖਾਨ ਵੱਲੋਂ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਤੇ ਕੁਆਰੰਟੀਨ ਕੀਤਾ ਗਿਆ ਹੈ। ਬੀਐਮਸੀ ਨੇ ਬਾਂਦਰਾ ਦੇ ਤਾਜ ਲੈਂਡਜ਼ ਐਂਡ ਹੋਟਲ ਵਿੱਚ ਤਿੰਨਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਇਹ ਹੋਟਲ ਅਰਬਾਜ਼, ਸੋਹਲ ਤੇ ਨਿਰਵਾਣ ਦੇ ਘਰਾਂ ਦੇ ਬਹੁਤ ਨੇੜੇ ਹੈ। ਜ਼ਿਕਰਯੋਗ ਹੈ ਕਿ ਤਿੰਨੋਂ ਹੀ ਪਾਲੀ ਹਿੱਲ ਵਿਚ ਵੱਖ-ਵੱਖ ਇਮਾਰਤਾਂ ਵਿੱਚ ਰਹਿੰਦੇ ਹਨ।
ਦੱਸ ਦੇਈਏ ਕਿ ਦੁਬਈ ਤੋਂ ਵਾਪਸ ਪਰਤਣ ਤੋਂ ਬਾਅਦ ਤਿੰਨੋ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਏਬੀਪੀ ਨਿਊਜ਼ ਨੂੰ ਖ਼ਬਰ ਦੀ ਪੁਸ਼ਟੀ ਕਰਦਿਆਂ ਬੀਐਮਸੀ ਦੇ ਮੈਡੀਕਲ ਅਧਿਕਾਰੀ ਸੰਜੇ ਫੁੰਡੇ ਨੇ ਕਿਹਾ, "ਤਿੰਨਾਂ ਨੂੰ ਤਾਜ ਲੈਂਡਜ਼ ਤੇ ਹੋਟਲ 'ਚ ਰਾਤ 10.00 ਵਜੇ ਵੱਖ ਕੀਤਾ ਗਿਆ ਹੈ।"
ਸੰਜੇ ਫੁੰਡੇ ਨੇ ਕਿਹਾ ਕਿ ਤਿੰਨਾਂ ਨੂੰ ਇਕ ਵਾਰ ਵਿੱਚ ਇੱਕ ਹਫ਼ਤੇ ਲਈ ਹੋਟਲ ਵਿਚ ਅਲੱਗ ਰਹਿਣਾ ਪਏਗਾ ਤੇ ਅੱਗੇ ਦੇ ਹਾਲਾਤ ਨੂੰ ਵੇਖਦਿਆਂ ਇਸ ‘ਤੇ ਫੈਸਲਾ ਲਿਆ ਜਾਵੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)