(Source: ECI/ABP News)
Sandeep Maheshwari: ਜ਼ਿਆਦਾ ਵੈੱਬ ਸੀਰੀਜ਼ ਦੇਖਣ ਦੇ ਸ਼ੌਕੀਨ ਲੋਕਾਂ ਨੂੰ ਸੰਦੀਪ ਮਹੇਸ਼ਵਰੀ ਨੇ ਕਹੀ ਇਹ ਗੱਲ, ਬੋਲੇ- 'ਇੱਕ ਦਿਨ ਤੁਸੀਂ...'
Sandeep Maheshwari Video: ਵੀਡੀਓ 'ਚ ਸੰਦੀਪ ਉਨ੍ਹਾਂ ਬਾਰੇ ਬੋਲ ਰਹੇ ਹਨ, ਜਿਹੜੇ ਲੋਕ ਵੈੱਬ ਸੀਰੀਜ਼ ਦੇਖਣ ਦੇ ਸ਼ੌਕੀਨ ਹਨ। ਜੇ ਤੁਸੀਂ ਵੀ ਜ਼ਿਆਦਾ ਵੈੱਬ ਸੀਰੀਜ਼ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੋ ਸਕਦੀ ਹੈ।
![Sandeep Maheshwari: ਜ਼ਿਆਦਾ ਵੈੱਬ ਸੀਰੀਜ਼ ਦੇਖਣ ਦੇ ਸ਼ੌਕੀਨ ਲੋਕਾਂ ਨੂੰ ਸੰਦੀਪ ਮਹੇਸ਼ਵਰੀ ਨੇ ਕਹੀ ਇਹ ਗੱਲ, ਬੋਲੇ- 'ਇੱਕ ਦਿਨ ਤੁਸੀਂ...' sandeep maheshwari video on web series lovers must watch this video will blow your mind Sandeep Maheshwari: ਜ਼ਿਆਦਾ ਵੈੱਬ ਸੀਰੀਜ਼ ਦੇਖਣ ਦੇ ਸ਼ੌਕੀਨ ਲੋਕਾਂ ਨੂੰ ਸੰਦੀਪ ਮਹੇਸ਼ਵਰੀ ਨੇ ਕਹੀ ਇਹ ਗੱਲ, ਬੋਲੇ- 'ਇੱਕ ਦਿਨ ਤੁਸੀਂ...'](https://feeds.abplive.com/onecms/images/uploaded-images/2023/08/01/2316260e2bb7ef998850160cffa1e9be1690898253948469_original.png?impolicy=abp_cdn&imwidth=1200&height=675)
Sandeep Maheshwari Video: ਸੰਦੀਪ ਮਹੇਸ਼ਵਰੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਮਹੇਸ਼ਵਰੀ ਦੀਆਂ ਪ੍ਰੇਰਨਾਤਮਕ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਇੰਨੀਂ ਦਿਨੀਂ ਸੰਦੀਪ ਮਹੇਸ਼ਵਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ 'ਚ ਸੰਦੀਪ ਉਨ੍ਹਾਂ ਬਾਰੇ ਬੋਲ ਰਹੇ ਹਨ, ਜਿਹੜੇ ਲੋਕ ਵੈੱਬ ਸੀਰੀਜ਼ ਦੇਖਣ ਦੇ ਸ਼ੌਕੀਨ ਹਨ। ਜੇ ਤੁਸੀਂ ਵੀ ਜ਼ਿਆਦਾ ਵੈੱਬ ਸੀਰੀਜ਼ ਦੇ ਸ਼ੌਕੀਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੋ ਸਕਦੀ ਹੈ।
ਮਹੇਸ਼ਵਰੀ ਨੇ ਕਿਹਾ ਕਿ 'ਸਵੇਰ ਤੋਂ ਰਾਤ ਤੱਕ ਜਿਹੜੀਆਂ ਵੈੱਬ ਸੀਰੀਜ਼ ਤੁਸੀਂ ਦੇਖਦੇ ਹੋ, ਉਸ 'ਚ ਕੀ ਹੈ? ਗੰਦਗੀ ਦੇ ਇਲਾਵਾ ਇਨ੍ਹਾਂ ਵੈੱਬ ਸੀਰੀਜ਼ 'ਚ ਹੋਰ ਕੁੱਝ ਨਹੀਂ ਹੁੰਦਾ। ਇਹ ਤੁਹਾਡੇ ਦਿਮਾਗ ਨੂੰ ਇਹੋ ਜਿਹਾ ਬਣਾ ਦੇਵੇਗਾ ਕਿ ਤੁਹਾਨੂੰ ਕੁੱਝ ਵੀ ਸਮਝ ਨਹੀਂ ਆਵੇਗਾ। ਤੁਹਾਡੇ ਚਾਰੇ ਪਾਸੇ ਕੰਡੇ ਹੋਣਗੇ। ਫਿਰ ਤੁਸੀਂ ਬੈਠ ਕੇ ਰੋਵੋਗੇ ਅਤੇ ਕਹੋਗੇ ਕਿ ਇਹ ਮੇਰੇ ਨਾਲ ਕੀ ਹੋ ਗਿਆ। ਜੋ ਤੁਸੀਂ ਦੇਖੋਗੇ, ਸੁਣੋਗੇ ਜੋ ਆਪਣੇ ਅੰਦਰ ਜਜ਼ਬ ਕਰੋਗੇ ਉਵੇਂ ਹੀ ਤੁਹਾਡਾ ਦਿਮਾਗ ਕੰਮ ਕਰੇਗਾ। ਜਿਸ ਤਰ੍ਹਾਂ ਦੀ ਸਮੱਗਰੀ ਤੁਸੀਂ ਆਪਣੇ ਦਿਮਾਗ 'ਚ ਭਰੋਗੇ. ਉਸੇ ਤਰ੍ਹਾਂ ਦੇ ਇਨਸਾਨ ਤੁਸੀਂ ਬਣ ਜਾਓਗੇ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸੰਦੀਪ ਮਹੇਸ਼ਵਰੀ ਵਿਸ਼ਵ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਹਨ। ਉਨ੍ਹਾਂ ਦੀ ਦੁਨੀਆ ਭਰ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਨ੍ਹਾਂ ਦੇ ਪ੍ਰੇਰਨਾਤਮਕ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ। ਇਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਦੀ ਸੋਸ਼ਲ ਮੀਡੀਆ ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਯੂਟਿਊਬ ਤੇ ਸੰਦੀਪ ਮਹੇਸ਼ਵਰੀ ਦੇ ਢਾਈ ਕਰੋੜ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਹਨ। ਇਹੀ ਨਹੀਂ ਇੰਸਟਾਗ੍ਰਾਮ ਤੇ 5 ਮਿਲੀਅਨ ਯਾਨਿ 50 ਲੱਖ ਫ਼ਾਲੋਅਰਜ਼ ਹਨ। ਇਨ੍ਹਾਂ ਦਾ ਨਾਂ ਅੱਜ ਭਾਰਤ ਦਾ ਬੱਚਾ ਬੱਚਾ ਜਾਣਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਨੂੰ ਪ੍ਰੇਰਨਾ ਦੇਣ ਵਾਲੇ ਸੰਦੀਪ ਤੇ ਖੁਦ ਇੱਕ ਸਮਾਂ ਅਜਿਹਾ ਸੀ, ਜਦੋਂ ਉਹ ਜ਼ਿੰਦਗੀ `ਚ ਕੁੱਝ ਕਰਨ ਲਈ ਪ੍ਰੇਰਨਾ ਦੀ ਤਲਾਸ਼ ਕਰ ਰਹੇ ਸੀ। ਉਨ੍ਹਾਂ ਨੂੰ ਇਹ ਮੁਕਾਮ ਅਸਾਨੀ ਨਾਲ ਨਹੀਂ ਮਿਲਿਆ। ਉਨ੍ਹਾਂ ਨੇ ਇਸ ਦੇ ਲਈ ਜ਼ਬਰਦਸਤ ਸੰਘਰਸ਼ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)