(Source: ECI/ABP News/ABP Majha)
Sndeep Maheshwari: ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਨੇ ਕੀਤਾ 500 ਕਰੋੜ ਦਾ ਘੋਟਾਲਾ, ਸੰਦੀਪ ਮਹੇਸ਼ਵਰੀ ਨੇ ਇੰਝ ਖੋਲ੍ਹੀ ਪੋਲ, ਦੇਖੋ ਵੀਡੀਓ
Sandeep Maheshwari VS Vivek Bindra: ਸੰਦੀਪ ਮਹੇਸ਼ਵਰੀ ਇੰਨੀਂ ਦਿਨੀਂ ਕਾਫੀ ਸੁਰਖੀਆਂ ;ਚ ਹਨ। ਦਰਅਸਲ, ਉਨ੍ਹਾਂ ਦਾ ਦਿੱਗਜ ਯੂਟਿਊਬਰ ਤੇ ਮੋਟੀਵੇਸ਼ਨਲ ਸਪੀਕਰ ਡਾ ਵਿਵੇਕ ਬਿੰਦਰਾ ਦੇ ਨਾਲ ਵਿਵਾਦ ਭਖਦਾ ਜਾ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Sandeep Maheshwari Exposes Vivek Bindra: ਸੰਦੀਪ ਮਹੇਸ਼ਵਰੀ ਜਾਣੇ ਮਾਣੇ ਮੋਟੀਵੇਸ਼ਨਲ ਸਪੀਕਰ ਤੇ ਯੂਟਿਊਬਰ ਹਨ। ਉਨ੍ਹਾਂ ਦੀ ਪੂਰੇ ਦੇਸ਼ ਭਰ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਸੰਦੀਪ ਮਹੇਸ਼ਵਰੀ ਇੰਨੀਂ ਦਿਨੀਂ ਕਾਫੀ ਸੁਰਖੀਆਂ ;ਚ ਹਨ। ਦਰਅਸਲ, ਉਨ੍ਹਾਂ ਦਾ ਦਿੱਗਜ ਯੂਟਿਊਬਰ ਤੇ ਮੋਟੀਵੇਸ਼ਨਲ ਸਪੀਕਰ ਡਾ ਵਿਵੇਕ ਬਿੰਦਰਾ ਦੇ ਨਾਲ ਵਿਵਾਦ ਭਖਦਾ ਜਾ ਰਿਹਾ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਆਪਣੇ ਸੈਸ਼ਨ ਦੌਰਾਨ ਮਹੇਸ਼ਵਰੀ ਨੇ ਬਿੰਦਰਾ ਦੇ 500 ਕਰੋੜ ਘੋਟਾਲੇ ਦੀ ਪੋਲ ਖੋਲ ਦਿੱਤੀ। ਆਓ ਤੁਹਾਨੂੰ ਦੱਸਦੇ ਹਾਂ ਕਿ ਹੈ ਇਹ ਸਾਰਾ ਵਿਵਾਦ:
ਵਿਵੇਕ ਬਿੰਦਰਾ ਦੀ ਪੋਲ ਖੋਲ੍ਹੀ ਇੱਕ ਲੜਕੇ ਨੇ। ਜੋ ਸੰਦੀਪ ਮਹੇਸ਼ਵਰੀ ਦਾ ਸੈਸ਼ਨਲ ਜੁਆਇਨ ਕਰਨ ਆਇਆ ਸੀ। ਇਸ ਦੌਰਾਨ ਲੜਕਾ ਦੱਸਦਾ ਹੈ ਕਿ ਵਿਵੇਕ ਬਿੰਦਰਾ 10 ਦਿਨਾਂ 'ਚ ਐਮਬੀਏ ਕਰਵਾ ਕੇ ਬਿਜ਼ਨਸਮੈਨ ਬਣਾਉਣ ਦਾ ਦਾਅਵਾ ਕਰਦੇ ਹਨ। ਇਸ ਕੋਰਸ ਲਈ ਉਨ੍ਹਾਂ ਨੇ ਕਿੰਨੇ ਹੀ ਬੱਚਿਆਂ ਤੋਂ ਹਜ਼ਾਰਾਂ ਰੁਪਏ ਫੀਸ ਲਈ। ਇੱਥੇ ਕੋਈ ਵਰਕਸ਼ਾਪ ਨਹੀਂ ਚੱਲ ਰਹੀ, ਇੱਥੇ ਸਿਰਫ ਲੋਕਾਂ ਦੇ ਮਾਈਂਡ ਨੂੰ ਡਾਇਵਰਟ ਕਰਨ ਦਾ ਕੰਮ ਚੱਲ ਰਿਹਾ ਹੈ। 10 ਦਿਨਾਂ ਦਾ ਕੋਰਸ ਕਰਵਾ ਕੇ ਤੁਹਾਨੂੰ ਸੇਲਸਮੈਨ ਬਣਾਇਆ ਜਾ ਰਿਹਾ ਹੈ ਤੇ ਡਾ ਸਾਬ੍ਹ ਬਾਅਦ 'ਚ ਤੁਹਾਨੂੰ ਆਪਣੇ ਪ੍ਰੋਡਕਟ ਹੀ ਵੇਚਣ ਲਈ ਬਾਹਰ ਭੇਜ ਦਿੰਦੇ ਹਨ।
ਲੜਕੇ ਨੇ ਅੱਗੇ ਦੱਸਿਆ ਕਿ ਕੋਰਸ ਦੀ 50 ਹਜ਼ਾਰ ਰੁਪਏ ਫੀਸ ਭਰ ਕੇ ਜੁਆਇਨ ਕੀਤਾ। ਇਸੇ ਤਰ੍ਹਾਂ ਕੁਝ ਹੋਰ ਲੜਕਾ ਵੀ ਵੀਡੀਓ 'ਚ ਕਈ ਗੱਲਾਂ ਦਾ ਖੁਲਾਸਾ ਕਰਦਾ ਹੈ। ਉਹ ਵੀ 35 ਹਜ਼ਾਰ ਰੁਪਏ ਦੇ ਕੇ ਕੋਰਸ ਵਿਚ ਸ਼ਾਮਲ ਹੋਇਆ। ਉਨ੍ਹਾਂ ਕੋਲ 1 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੀ ਫੀਸ ਵਾਲੇ ਕੋਰਸ ਵੀ ਹਨ। ਇਸ ਵਿੱਚ ਵਪਾਰੀ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। 35 ਹਜ਼ਾਰ ਰੁਪਏ ਦੇਣ ਤੋਂ ਬਾਅਦ ਵੀ ਉਸ ਨੇ ਅਜੇ ਤੱਕ ਇੱਕ ਰੁਪਿਆ ਨਹੀਂ ਕਮਾਇਆ। ਗਾਹਕ ਨੂੰ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਜਾਂਦਾ ਹੈ। ਜਦੋਂ ਉਹ ਕੋਰਸ ਜੁਆਇਨ ਕਰਦਾ ਹੈ ਤਾਂ ਸਾਰਾ ਮਾਮਲਾ ਸਪੱਸ਼ਟ ਹੋ ਜਾਂਦਾ ਹੈ।
View this post on Instagram
ਬਿੰਦਰਾ ਨੇ ਧੋਖੇ ਨਾਲ ਖਰੀਦੀ ਡਾ. ਦੀ ਡਿਗਰੀ?
ਸੰਦੀਪ ਮਹੇਸ਼ਵਰੀ ਇੱਥੇ ਹੀ ਨਹੀਂ ਰੁਕਦੇ। ਉਨ੍ਹਾਂ ਨੇ ਇਹ ਵੀ ਪਰਦਾਫਾਸ਼ ਕੀਤਾ ਕਿ ਵਿਵੇਕ ਬਿੰਦਰਾ ਦੇ ਨਾਮ ਅੱਗੇ ਡਾ. ਕਿਉਂ ਲੱਗਿਆ ਹੈ। ਦੇਖੋ ਇਹ ਵੀਡੀਓ;
View this post on Instagram
ਸੰਦੀਪ ਮਹੇਸ਼ਵਰੀ ਦਿਵਾਉਣਗੇ ਬੱਚਿਆਂ ਨੂੰ ਇਨਸਾਫ
ਸੰਦੀਪ ਮਹੇਸ਼ਵਰੀ ਨੇ ਅੱਗੇ ਕਿਹਾ ਕਿ ਜਿਹੜੇ ਬੱਚਿਆਂ ਨਾਲ ਧੋਖਾ ਹੋਇਆ ਹੈ, ਉਨ੍ਹਾਂ ਦਾ ਪੈਸਾ ਵਾਪਸ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਹ ਆਪਣੇ ਚੈਨਲ ਨੂੰ ਮੋਨੀਟਾਈਜ਼ ਕਰਨਗੇ ਅਤੇ ਉਥੋਂ ਜਿਹੜਾ ਵੀ ਪੈਸਾ ਆਵੇਗਾ, ਉਸ ਨਾਲ ਉਹ ਵੱਡੀ ਲਾਅ ਕੰਪਨੀ ਨੂੰ ਇਹ ਜ਼ਿੰਮੇਵਾਰੀ ਸੌਂਪਣਗੇ ਕਿ ਉਹ ਉਨ੍ਹਾਂ ਬੱਚਿਆਂ ਲਈ ਬੋਲੇ, ਜੋ ਇਸ ਘੋਟਾਲੇ ਦਾ ਸ਼ਿਕਾਰ ਹੋਏ ਹਨ।
View this post on Instagram
ਦੱਸ ਦਈਏ ਕਿ ਸੰਦੀਪ ਮਹੇਸ਼ਵਰੀ ਭਾਰਤ ਦੇ ਸਭ ਤੋਂ ਵੱਡੇ ਮੋਟੀਵੇਸ਼ਨਲ ਸਪੀਕਰ ਹਨ। ਉਨ੍ਹਾਂ ਦੇ ਯੂਟਿਊਬ 'ਤੇ 28 ਮਿਲੀਅਨ ਸਬਸਕ੍ਰਾਈਬਰਜ਼ ਹਨ। ਇੰਸਟਾਗ੍ਰਾਮ 'ਤੇ ਵੀ ਮਹੇਸ਼ਵਰੀ ਦੀ ਮਿਲੀਅਨਜ਼ ਵਿੱਚ ਫੈਨ ਫਾਲੋਇੰਗ ਹੈ।