ਸਾਰਾ ਅਲੀ ਖਾਨ ਨੇ ਭਰੀ ਮਹਿਫ਼ਿਲ `ਚ ਸਲਮਾਨ ਖਾਨ ਨੂੰ ਕਿਹਾ ਅੰਕਲ, ਭੜਕ ਗਏ ਸਲਮਾਨ, ਦੇਖੋ VIRAL VIDEO
ਸਲਮਾਨ ਖ਼ਾਨ (Salman Khan) ਨੂੰ ਸਾਰਾ ਅਲੀ ਖਾਨ (Sara Ali Khan) ਨੇ ਅਜਿਹੇ ਨਾਂ ਨਾਲ ਬੁਲਾਇਆ ਕਿ ਸਭ ਹੈਰਾਨ ਰਹਿ ਗਏ। ਭਰੀ ਮਹਿਫ਼ਿਲ `ਚ ਸਾਰਾ ਨੇ ਸਲਮਾਨ ਨੂੰ ਅੰਕਲ ਕਹਿ ਦਿਤਾ, ਜਿਸ ਤੋਂ ਬਾਅਦ ਸਲਮਾਨ ਕਾਫ਼ੀ ਸ਼ਰਮਿੰਦਾ ਨਜ਼ਰ ਆਏ।
ਸੁਪਰਸਟਾਰ ਸਲਮਾਨ ਖਾਨ ਨੂੰ ਇੰਡਸਟਰੀ 'ਚ ਕਈ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਸਿੱਧ ਨਾਮ 'ਭਾਈਜਾਨ' ਹੈ। ਸਲਮਾਨ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਇੰਡਸਟਰੀ 'ਚ ਉਨ੍ਹਾਂ ਦੇ ਕਈ ਸਹਿਯੋਗੀ ਭਾਈਜਾਨ ਕਹਿੰਦੇ ਹਨ। ਪਰ ਬੀਤੇ ਦਿਨੀਂ ਸਲਮਾਨ ਖ਼ਾਨ ਨੂੰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਅਜਿਹੇ ਨਾਂ ਨਾਲ ਬੁਲਾਇਆ ਕਿ ਸਭ ਹੈਰਾਨ ਰਹਿ ਗਏ। ਜੀ ਹਾਂ, ਭਰੀ ਮਹਿਫ਼ਿਲ `ਚ ਸਾਰਾ ਨੇ ਸਲਮਾਨ ਨੂੰ ਅੰਕਲ ਕਹਿ ਦਿਤਾ, ਜਿਸ ਤੋਂ ਬਾਅਦ ਸਲਮਾਨ ਕਾਫ਼ੀ ਸ਼ਰਮਿੰਦਾ ਨਜ਼ਰ ਆਏ। ਖੁਦ ਨੂੰ ਅੰਕਲ ਬੁਲਾਏ ਜਾਣ ਤੋਂ ਬਾਅਦ ਸਲਮਾਨ ਦਾ ਚਿਹਰਾ ਦੇਖਣ ਲਾਇਕ ਸੀ। ਦੇਖੋ VIRAL VIDEO:
View this post on Instagram
ਦਰਅਸਲ, ਪਿਛਲੇ ਦਿਨੀਂ ਆਬੂ ਧਾਬੀ 'ਚ 'ਆਈਫਾ ਐਵਾਰਡਸ 2022' ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਇਕੱਠੇ ਹੋਏ ਸਨ। 25 ਜੂਨ ਨੂੰ ਇਹ ਐਵਾਰਡ ਸ਼ੋਅ ਟੀਵੀ 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੌਰਾਨ ਸ਼ੋਅ ਦੇ ਕਈ ਪ੍ਰੋਮੋ ਵੀਡੀਓ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਅਲੀ ਖਾਨ ਸਲਮਾਨ ਖਾਨ ਨੂੰ ਅੰਕਲ ਕਹਿ ਕੇ ਗੱਲ ਕਰਦੀ ਹੈ, ਜਿਸ ਤੋਂ ਬਾਅਦ ਸਲਮਾਨ ਖਾਨ ਦਾ ਮੂੰਹ ਬੰਦ ਹੋ ਜਾਂਦਾ ਹੈ। ਸਲਮਾਨ ਇਸ਼ਾਰਿਆਂ 'ਚ ਕਹਿੰਦੇ ਹਨ ਕਿ 'ਤੇਰੀ ਫ਼ਿਲਮ ਤਾਂ ਗਈ", ਜਿਸ ਤੋਂ ਬਾਅਦ ਸਾਰਾ ਕਹਿੰਦੀ ਹੈ "ਮੇਰੀ ਫ਼ਿਲਮ ਕਿਉਂ ਗਈ?"। ਇਸ ਤੋਂ ਬਾਅਦ ਸਾਰਾ ਕਹਿੰਦੀ ਹੈ ਕਿ 'ਤੁਸੀਂ ਹੀ ਕਿਹਾ ਸੀ ਕਿ ਤੁਹਾਨੂੰ ਅੰਕਲ ਬੁਲਾਓ'। ਇਹ ਸੁਣਨ ਤੋਂ ਬਾਅਦ ਈਵੈਂਟ 'ਚ ਪਹੁੰਚੇ ਸਾਰੇ ਸਿਤਾਰੇ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੇ।
ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਅਤੇ ਸਾਰਾ ਖੁਦ ਵੀ ਇਸ ਮਜ਼ਾਕੀਆ ਘਟਨਾ ਦਾ ਆਨੰਦ ਲੈਣ ਲੱਗੇ। ਇਸ ਤੋਂ ਬਾਅਦ ਦੋਵਾਂ ਨੂੰ 1997 ਦੀ ਫਿਲਮ 'ਜੁੜਵਾ' ਦੇ ਗੀਤ 'ਤੇ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਯੂਜ਼ਰ ਨੇ ਲਿਖਿਆ, 'ਸਾਰਾ ਨੇ ਸਲਮਾਨ ਨੂੰ ਨਾਰਾਜ਼ ਕਰ ਦਿੱਤਾ ਹੈ।' ਇਕ ਹੋਰ ਨੇ ਕਿਹਾ, 'ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ'। ਕਈ ਲੋਕ ਸਾਰਾ ਦੇ ਹਾਸੇ ਦੀ ਤਾਰੀਫ ਕਰ ਰਹੇ ਹਨ ਅਤੇ ਉਸ ਨੂੰ ਮਨੋਰੰਜਕ ਦੱਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।