Ludhiana News: ਕਰਵਾ ਚੌਥ 'ਤੇ ਔਰਤਾਂ ਲਈ ਖੁਸ਼ਖਬਰੀ ਹੈ। ਪੀਏਯੂ ਦੇ ਮੇਲਾ ਮੈਦਾਨ ਵਿੱਚ ਚੱਲ ਰਹੇ ਸਾਰਸ ਮੇਲੇ ਵਿੱਚ ਕਰਵਾ ਚੌਥ ’ਤੇ ਅੱਜ ਔਰਤਾਂ ਦੀ ਐਂਟਰੀ ਬਿਲਕੁਲ ਮੁਫਤ ਹੈ। ਮੇਲੇ ਦੀ ਰੌਣਕ ਹੋਰ ਵਧਾਉਣ ਲਈ ਅੱਜ ਪੰਜਾਬੀ ਗਾਇਕ ਸਤਿੰਦਰ ਸਰਤਾਜ ਮੇਲਾ ਮੈਦਾਨ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
ਦੱਸ ਦਈਏ ਕਿ ਬੀਤੀ 27 ਅਕਤੂਬਰ ਤੋਂ ਸ਼ੁਰੂ ਹੋਇਆ 10 ਦਿਨਾਂ ਸਾਰਸ ਮੇਲਾ ਆਪਣੇ ਸਿਖਰ ਵੱਲ ਵਧਦਾ ਜਾ ਰਿਹਾ ਹੈ। ਮੇਲੇ ਵਿੱਚ ਹੁਣ ਤੱਕ ਲੱਖਾਂ ਲੋਕ ਤੇ ਕਲਾ ਪ੍ਰੇਮੀ ਸ਼ਿਰਕਤ ਕਰ ਚੁੱਕੇ ਹਨ। ਲੁਧਿਆਣਾ ਵਿੱਚ ਤੀਜੀ ਵਾਰ ਲੱਗੇ ਇਸ ਮੇਲੇ ਪ੍ਰਤੀ ਲੁਧਿਆਣਵੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੇਲੇ ਦੀ ਮੁੱਖ ਸਟੇਜ ’ਤੇ ਹੁਣ ਤੱਕ ਕਈ ਗਾਇਕ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ।
ਬੀਤੇ ਦਿਨ ਗੁਰਨਾਮ ਭੁੱਲਰ ਵੱਲੋਂ ਦਿੱਤੀ ਪੇਸ਼ਕਾਰੀ ਮੌਕੇ ਮੇਲਾ ਮੈਦਾਨ ਦਰਸ਼ਕਾਂ ਅਤੇ ਮੇਲੀਆਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅੱਜ ਕਰਵਾ ਚੌਥ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਔਰਤਾਂ ਲਈ ਖਾਸ ਰਿਆਇਤ ਦਿੰਦਿਆਂ ਮੇਲੇ ਵਿੱਚ ਐਂਟਰੀ ਬਿਲਕੁਲ ਮੁਫਤ ਕਰ ਦਿੱਤੀ ਹੈ।
ਅੱਜ ਸ਼ਾਮ ਕਰੀਬ 6.30 ਦੇ ਸੂਫੀ ਗਾਇਕ ਸਤਿੰਦਰ ਸਰਤਾਜ ਆਪਣੀ ਪੇਸ਼ਕਾਰੀ ਦੇਣਗੇ। ਭਾਵੇਂ ਸਤਿੰਦਰ ਸਰਤਾਜ ਦੀ ਪੇਸ਼ਕਾਰੀ ਦੇਖਣ ਲਈ ਟਿਕਟ ਰੱਖੀ ਗਈ ਹੈ ਪਰ ਲੋਕਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ। ਮੇਲੇ ਵਿੱਚ ਹਜ਼ਾਰਾਂ ਲੋਕ ਆਪੋ ਆਪਣੀ ਪਸੰਦ ਦੀ ਵਸਤਾਂ ਦੀ ਖ੍ਰੀਦਦਾਰੀ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।