ਸਰਗੁਣ ਮਹਿਤਾ ਨੇ ਦਿਲਜੀਤ ਦੋਸਾਂਝ ਦੇ ਗਾਣੇ `ਪੀਚਿਜ਼` ਤੇ ਕੀਤਾ ਡਾਂਸ, ਨਿਮਰਤ ਖਹਿਰਾ ਨੇ ਕਮੈਂਟ `ਚ ਕਹੀ ਇਹ ਗੱਲ
Sargun Mehta Video: ਸਰਗੁਣ ਮਹਿਤਾ ਦਾ ਇਹ ਵੀਡੀਓ ਉਨ੍ਹਾਂ ਦੇ ਫ਼ੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਅਦਾਕਾਰਾ ਦੇ ਇਸ ਵੀਡੀਓ `ਤੇ ਲੱਖਾਂ ਲਾਈਕ ਤੇ ਕਮੈਂਟਸ ਆ ਚੁੱਕੇ ਹਨ। ਫ਼ੈਨਜ਼ ਅਦਾਕਾਰਾ ਦੇ ਸਿੰਪਲ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
Sargun Mehta Dances On Peaches: ਸਰਗੁਣ ਮਹਿਤਾ ਪਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ `ਚੋਂ ਇੱਕ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਫ਼ਰੀਕ ਵੀ ਹੈ। ਉਹ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ `ਚੋਂ ਇੱਕ ਹੈ, ਜੋ ਸੋਸ਼ਲ ਮੀਡੀਆ ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੇ ਹਨ।
ਇੰਨੀਂ ਦਿਨੀਂ ਸਰਗੁਣ ਮਹਿਤਾ ਖੂਬ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਦੀ ਫ਼ਿਲਮ `ਮੋਹ` 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਟਰੇਲਰ ਨੇ ਧਮਾਲਾਂ ਪਾ ਦਿਤੀਆਂ ਹਨ, ਨਾਲ ਹੀ ਫ਼ਿਲਮ ਦੇ ਗੀਤਾਂ ਨੂੰ ਖੂਬ ਪਿਆਰ ਮਿਲ ਰਿਹਾ ਹੈ। ਇਸ ਦੌਰਾਨ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ `ਚ ਉਹ ਸਿੰਪਲ ਸੂਟ `ਚ ਨਜ਼ਰ ਆ ਰਹੀ ਹੈ। ਵੀਡੀਓ `ਚ ਉਹ ਦਿਲਜੀਤ ਦੋਸਾਂਝ ਦੇ ਗੀਤ ਪੀਚਿਜ਼ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੇਖੋ ਵੀਡੀਓ:
View this post on Instagram
ਸਰਗੁਣ ਦਾ ਇਹ ਵੀਡੀਓ ਉਨ੍ਹਾਂ ਦੇ ਫ਼ੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਅਦਾਕਾਰਾ ਦੇ ਇਸ ਵੀਡੀਓ `ਤੇ ਲੱਖਾਂ ਲਾਈਕ ਤੇ ਕਮੈਂਟਸ ਆ ਚੁੱਕੇ ਹਨ। ਫ਼ੈਨਜ਼ ਅਦਾਕਾਰਾ ਦੇ ਸਿੰਪਲ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਨਿਮਰਤ ਖਹਿਰਾ ਨੇ ਕਮੈਂਟ `ਚ ਕਹੀ ਇਹ ਗੱਲ
ਸਭ ਜਾਣਦੇ ਹਨ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਬੈਸਟ ਫ਼ਰੈਂਡ ਹਨ। ਸਰਗੁਣ ਦੀ ਵੀਡੀਓ `ਤੇ ਉਨ੍ਹਾਂ ਦੀ ਬੈਸਟੀ ਵੀ ਕਮੈਂਟ ਕੀਤੇ ਬਿਨਾਂ ਰਹਿ ਨਹੀਂ ਸਕੀ। ਨਿਮਰਤ ਨੇ ਕਮੈਂਟ ਕੀਤਾ, "ਆਹਾ।" ਇਸ ਦੇ ਨਾਲ ਨਿਮਰਤ ਨੇ ਦਿਲ ਦੀ ਇਮੋਜੀ ਵੀ ਬਣਾਈ।
ਦਸ ਦਈਏ ਕਿ ਮੋਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ ਕੱਠਪੁਤਲੀ ਰਿਲੀਜ਼ ਹੋਵੇਗੀ। ਇਹ ਫ਼ਿਲਮ ਸਰਗੁਣ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੈ, ਜੋ ਓਟੀਟੀ ਪਲੇਟਫ਼ਾਰਮ ਤੇ ਰਿਲੀਜ਼ ਹੋਣ ਜਾ ਰਹੀ ਹੈ।