Satinder Satti: ਸਤਿੰਦਰ ਸੱਤੀ ਨੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਸ਼ੇਅਰ ਕੀਤੀ ਖਾਸ ਵੀਡੀਓ, ਕਿਉਂ ਖਰਾਬ ਹੁੰਦਾ ਤੁਹਾਡਾ ਕੇਸ, ਜਾਣੋ ਇਸ ਵੀਡੀਓ 'ਚ
Satinder Satti Video: ਕੀ ਤੁਹਾਡਾ ਵੀ ਸੁਪਨਾ ਬਾਹਰ ਜਾਣ ਦਾ ਹੈ? ਪਰ ਤੁਹਾਡਾ ਕੇਸ ਖਰਾਬ ਹੋ ਗਿਆ, ਜਾਂ ਤੁਸੀਂ ਆਪਣੇ ਵੀਜ਼ੇ ਦੀ ਉਡੀਕ ਕਰ ਰਹੇ ਹੋ ਤਾਂ ਤੁਸੀਂ ਜ਼ਰੂਰ ਦੇਖੋ ਸਤਿੰਦਰ ਸੱਤੀ ਦਾ ਇਹ ਵੀਡੀਓ:
![Satinder Satti: ਸਤਿੰਦਰ ਸੱਤੀ ਨੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਸ਼ੇਅਰ ਕੀਤੀ ਖਾਸ ਵੀਡੀਓ, ਕਿਉਂ ਖਰਾਬ ਹੁੰਦਾ ਤੁਹਾਡਾ ਕੇਸ, ਜਾਣੋ ਇਸ ਵੀਡੀਓ 'ਚ satinder satti shares special video for people who want to settle abroad watch here Satinder Satti: ਸਤਿੰਦਰ ਸੱਤੀ ਨੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਸ਼ੇਅਰ ਕੀਤੀ ਖਾਸ ਵੀਡੀਓ, ਕਿਉਂ ਖਰਾਬ ਹੁੰਦਾ ਤੁਹਾਡਾ ਕੇਸ, ਜਾਣੋ ਇਸ ਵੀਡੀਓ 'ਚ](https://feeds.abplive.com/onecms/images/uploaded-images/2023/04/01/f28c8a905f0b8afa2a19dc38f189da061680346092122469_original.jpg?impolicy=abp_cdn&imwidth=1200&height=675)
Satinder Satti Video: ਭਾਰਤ ਦੇ ਲੋਕਾਂ 'ਚ ਖਾਸ ਕਰਕੇ ਪੰਜਾਬੀਆਂ 'ਚ ਵਿਦੇਸ਼ਾਂ 'ਚ ਜਾ ਕੇ ਸੈਟਲ ਹੋਣ ਦਾ ਬੜਾ ਕ੍ਰੇਜ਼ ਹੈ। ਇਸੇ ਚੱਕਰ 'ਚ ਉਹ ਲੋਕ ਕਈ ਵਾਰ ਗ਼ਲਤ ਟਰੈਵਲ ਏਜੰਟਾਂ ਕੋਲ ਫਸ ਜਾਂਦੇ ਹਨ, ਜਾਂ ਉਨ੍ਹਾਂ ਦਾ ਕੇਸ ਕਿਸੇ ਕਾਰਨ ਖਰਾਬ ਹੋ ਜਾਂਦਾ ਹੈ। ਹੁਣ ਇਸ ਬਾਰੇ ਪੰਜਾਬੀ ਅਦਾਕਾਰਾ ਤੇ ਕੈਨੇਡੀਅਨ ਵਕੀਲ ਸਤਿੰਦਰ ਸੱਤੀ ਨੇ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਆਖਰ ਕਿਸ ਕਾਰਨ ਕਰਕੇ ਕੈਨੇਡਾ ਜਾਣ ਵਾਲੇ ਲੋਕਾਂ ਦੇ ਕੇਸ ਖਰਾਬ ਹੋ ਜਾਂਦੇ ਹਨ।
ਕੀ ਤੁਹਾਡਾ ਵੀ ਸੁਪਨਾ ਬਾਹਰ ਜਾਣ ਦਾ ਹੈ? ਪਰ ਤੁਹਾਡਾ ਕੇਸ ਖਰਾਬ ਹੋ ਗਿਆ, ਜਾਂ ਤੁਸੀਂ ਆਪਣੇ ਵੀਜ਼ੇ ਦੀ ਉਡੀਕ ਕਰ ਰਹੇ ਹੋ ਤਾਂ ਤੁਸੀਂ ਜ਼ਰੂਰ ਦੇਖੋ ਸਤਿੰਦਰ ਸੱਤੀ ਦਾ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬੀ ਅਦਾਕਾਰਾ ਤੇ ਕਵਿੱਤਰੀ ਸਤਿੰਦਰ ਸੱਤੀ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਅਦਾਕਾਰਾ ਕੈਨੇਡਾ 'ਚ ਵਕੀਲ ਬਣੀ ਸੀ। ਇਹ ਉਪਲਬਧੀ ਹਾਸਲ ਕਰਕੇ ਸੱਤੀ ਨੇ ਪੰਜਾਬੀਆਂ ਦਾ ਮਾਣ ਵਧਾਇਆ ਸੀ। ਪੰਜਾਬੀ ਫਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਕਲਾਕਾਰ ਬਣਨ ਪਿੱਛੋਂ ਵਕੀਲ ਦੀ ਡਿਗਰੀ ਹਾਸਲ ਕੀਤੀ ਹੋਵੇ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।
ਦੱਸ ਦੇਈਏ ਕਿ ਸੱਤੀ ਨੇ ਹੁਣ ਮਾਈ ਐਫਐਮ ਵੱਜੋਂ ਸ਼ੋਅ ਸ਼ੁਰੂ ਕੀਤਾ ਹੋਇਆ ਹੈ। ਹੁਣ ਉਨ੍ਹਾਂ ਦੇ ਨਾਮ ਨਾਲ ਇੱਕ ਹੋਰ ਸਨਮਾਨ ਜੁੜ ਗਿਆ ਹੈ। ਕੈਨੇਡਾ ਦੇ ਸ਼ਹਿਰ ਓਕਵਿਲਾ 'ਚ ਸੱਤੀ ਨੂੰ ਸਨਮਾਨਤ ਕੀਤਾ ਗਿਆ ਹੈ। ਸ਼ਹਿਰ ਦੇ ਮੇਅਰ ਨੇ ਉਨ੍ਹਾਂ ਨੂੰ ਇਹ ਖਾਸ ਸਨਮਾਨ ਦਿੱਤਾ ਹੈ। ਦੱਸ ਦਈਏ ਕਿ ਉਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਸਮਾਰੋਹ 'ਚ ਸ਼ਾਮਲ ਹੋਈ ਸੀ, ਜਿਸ ਵਿੱਚ ਸਾਊਥ ਏਸ਼ੀਆ ਦੀਆਂ ਔਰਤਾਂ ਨੂੰ ਅੱਗੇ ਵਧਾਉਣ ਤੇ ਉਨ੍ਹਾਂ ਦੇ ਸ਼ਕਤੀਕਰਨ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਦੌਰਾਨ ਉੱਥੇ ਮੇਅਰ ਨੇ ਸੱਤੀ ਨੂੰ ਸਨਮਾਨ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)