Satish Kaushik Passes Away: ਤੁਹਾਨੂੰ ਸਾਰਿਆਂ ਨੂੰ ਸਲਮਾਨ ਖਾਨ ਦੀ ਫਿਲਮ 'ਤੇਰੇ ਨਾਮ' ਯਾਦ ਹੋਵੇਗੀ। ਸਾਲ 2003 'ਚ ਆਈ ਇਸ ਫਿਲਮ ਨੇ ਬਾਕਸ ਆਫਿਸ ;ਤੇ ਜ਼ਬਰਦਸਤ ਕਮਾਈ ਕੀਤੀ ਸੀ। ਨਾਲ ਸਲਮਾਨ ਦੇ ਰਾਧੇ ਦੇ ਕਿਰਦਾਰ ਨੂੰ ਘਰ-ਘਰ ਮਸ਼ਹੂਰ ਕਰ ਦਿੱਤਾ ਸੀ। ਖਾਸ ਕਰਕੇ ਸਲਮਾਨ ਦੇ ਵਾਲਾਂ ਦਾ ਸਟਾਇਲ ਕਾਫੀ ਮਸ਼ਹੂਰ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਸ ਫਿਲਮ ਨੇ ਭਾਈਜਾਨ ਦੇ ਕਰੀਅਰ ਨੂੰ ਇੱਕ ਵਾਰ ਫਿਰ ਤੋਂ ਉੱਚਾ ਚੁੱਕਣ ਵਿੱਚ ਇਸ ਫਿਲਮ ਦਾ ਬਹੁਤ ਵੱਡਾ ਹੱਥ ਹੈ। ਇਸ ਫਿਲਮ ਦਾ ਨਿਰਦੇਸ਼ਨ ਸਤੀਸ਼ ਕੌਸ਼ਿਕ ਨੇ ਕੀਤਾ ਸੀ।


ਇਹ ਵੀ ਪੜ੍ਹੋ: ਮਿਸ ਪੂਜਾ ਨੇ ਹੋਲੀ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, ਨਵੀਂ ਐਲਬਮ 'ਮਰਜਾਣਿਆ' ਦਾ ਕੀਤਾ ਐਲਾਨ









ਸਤੀਸ਼ ਕੌਸ਼ਿਕ ਕਰਕੇ ਬਚਿਆ ਸੀ ਸਲਮਾਨ ਖਾਨ ਡੁੱਬਦਾ ਕਰੀਅਰ
ਦਰਅਸਲ 'ਤੇਰੇ ਨਾਮ' ਤਾਮਿਲ ਫਿਲਮ 'ਸੇਤੂ' ਦਾ ਰੀਮੇਕ ਸੀ। ਇਹ ਵੀ ਸੁਣਨ ਵਿੱਚ ਆਇਆ ਸੀ ਕਿ ਅਨੁਰਾਗ ਕਸ਼ਯਪ ਅਤੇ ਸਲਮਾਨ ਖਾਨ ਦੀ ਦੁਸ਼ਮਣੀ ਇਸ ਫਿਲਮ ਦੌਰਾਨ ਸ਼ੁਰੂ ਹੋਈ ਸੀ। ਦਰਅਸਲ, ਪਹਿਲਾਂ ਅਨੁਰਾਗ ਕਸ਼ਯਪ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਸਨ, ਪਰ ਬਾਅਦ 'ਚ ਸਤੀਸ਼ ਕੌਸ਼ਿਕ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ। ਪਿਛਲੇ ਦਿਨੀਂ ਫਿਲਮ ਦੇ ਸੀਕਵਲ ਦੀ ਵੀ ਚਰਚਾ ਹੋਈ ਸੀ।


ਬੰਪਰ ਹਿੱਟ ਫਿਲਮ ਸੀ 'ਤੇਰੇ ਨਾਮ' 
ਦੱਸ ਦੇਈਏ ਕਿ 'ਤੇਰੇ ਨਾਮ' ਤੋਂ ਪਹਿਲਾਂ ਸਲਮਾਨ ਖਾਨ ਨੇ ਅੱਧੀ ਦਰਜਨ ਦੇ ਕਰੀਬ ਫਲਾਪ ਫਿਲਮਾਂ ਦਿੱਤੀਆਂ ਸਨ। ਅਭਿਨੇਤਾ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਭਾਈਜਾਨ ਦੀਆਂ ਫਲਾਪ ਫਿਲਮਾਂ ਤੋਂ ਨਿਰਾਸ਼ ਸਨ। ਦੂਜੇ ਪਾਸੇ, ਸਤੀਸ਼ ਕੌਸ਼ਿਕ ਦੁਆਰਾ ਨਿਰਦੇਸ਼ਤ ਫਿਲਮ 'ਤੇਰੇ ਨਾਮ' ਨਾਲ ਸਲਮਾਨ ਦੇ ਕਰੀਅਰ 'ਚ ਇੱਕ ਵਾਰ ਫਿਰ ਉਛਾਲ ਆਇਆ ਅਤੇ ਇੱਕ ਵਾਰ ਫਿਰ ਅਦਾਕਾਰ ਦਾ ਕਰੀਅਰ ਪਟੜੀ 'ਤੇ ਵਾਪਸ ਆ ਗਿਆ।






'ਤੇਰੇ ਨਾਮ' ਦੇ ਸੀਕਵਲ ਲਈ ਵੀ ਕੰਮ ਚੱਲ ਰਿਹਾ ਸੀ। ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਸਤੀਸ਼ ਕੌਸ਼ਿਕ ਨੇ ਸ਼ੁਰੂ ਕੀਤਾ ਸੀ। ਖਬਰਾਂ ਸਨ ਕਿ ਸਤੀਸ਼ ਕੌਸ਼ਿਕ ਨੇ ਫਿਲਮ 'ਤੇਰੇ ਨਾਮ' ਦੀ ਸਕ੍ਰਿਪਟ ਤਿਆਰ ਕਰ ਲਈ ਹੈ। ਪੰਕਜ ਤ੍ਰਿਪਾਠੀ ਸਟਾਰਰ ਫਿਲਮ 'ਕਾਗਜ਼' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਉਹ 'ਤੇਰੇ ਨਾਮ' ਦੀ ਸ਼ੂਟਿੰਗ ਸ਼ੁਰੂ ਕਰਨਗੇ।


ਵੈਸੇ ਤਾਂ ਹੁਣ ਸਤੀਸ਼ ਕੌਸ਼ਿਕ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ, ਹੁਣ ਇਸ ਫਿਲਮ ਦੇ ਸੀਕਵਲ ਦਾ ਕੀ ਬਣੇਗਾ ਜਾਂ ਨਹੀਂ ਇਸ ਬਾਰੇ ਕੋਈ ਪਤਾ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਸਤੀਸ਼ ਕੌਸ਼ਿਕ ਨੇ ਆਪਣੀਆਂ ਸ਼ਾਨਦਾਰ ਫਿਲਮਾਂ ਨਾਲ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਹੈ। ਕਈ ਨਵੇਂ ਕਲਾਕਾਰਾਂ ਦੇ ਕਰੀਅਰ 'ਚ ਚਮਕ ਪੈਦਾ ਕਰਨ ਦੇ ਨਾਲ-ਨਾਲ ਸਲਮਾਨ ਖਾਨ ਦੇ ਡੁੱਬਦੇ ਕਰੀਅਰ ਨੂੰ 'ਤੇਰੇ ਨਾਮ' ਵਰਗੀ ਸੁਪਰਹਿੱਟ ਫਿਲਮ ਬਣਾ ਕੇ ਵੀ ਸਹਾਰਾ ਦਿੱਤਾ।


ਇਹ ਵੀ ਪੜ੍ਹੋ: ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਸ਼ੋਅ 'ਚ ਸੋਨਮ ਬਾਜਵਾ ਦਾ ਉਡਾਇਆ ਮਜ਼ਾਕ, ਸੋਨਮ ਨੇ ਇੰਜ ਕੀਤਾ ਰਿਐਕਟ