ਪੜਚੋਲ ਕਰੋ
Advertisement
ਟਵਿਟਰ ਦੇ CEO ਜੈਕ ਨੇ ਖਾਸ ਕੰਮ ਲਈ ‘ਬਹੂਆ ਸਿੰਘ’ ਨਾਲ ਮੁਲਾਕਾਤ
ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਆਪਣੇ ਇਸੇ ਅੰਦਾਜ਼ ਨਾਲ ਟਵਿਟਰ ਦੇ ਸੀਈਓ ਜੈਕ ਡਾਰਸੀ ਨੂੰ ਹੈਰਾਨ ਕਰ ਦਿੱਤਾ। ਇਸ ਸਮੇਂ ਜੈਕ ਭਾਰਤ ਦੌਰੇ ‘ਤੇ ਹਨ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜੈਕ ਸ਼ਾਹਰੁਖ ਨੂੰ ਮਿਲਣ ਮੁੰਬਈ ਪਹੁੰਚੇ।
@iamsrk u up?
— jack (@jack) November 14, 2018
ਆਪਣੀ ਮੁਲਾਕਾਤ ਤੋਂ ਬਾਅਦ ਜੈਕ ਨੇ ਟਵੀਟ ਕਰਕੇ ਸ਼ਾਹਰੁਖ ਦੀ ਫੈਨ ਫੋਲੌਇੰਗ ਬਾਰੇ ਜਾਣਨਾ ਚਾਹਿਆ। ਜੈਕ ਦੇ ਇਸ ਸਵਾਲ ਦਾ ਜਵਾਬ ਕਿੰਗ ਖ਼ਾਨ ਨੇ ਮਜ਼ਾਕੀਆ ਲਹਿਜ਼ੇ ‘ਚ ਹੀ ਦਿੱਤਾ। ਸ਼ਾਹਰੁਖ ਨੇ ਟਵੀਟ ਕਰਕੇ ਲਿਖਿਆ, ‘ਉਹ ਪਹਿਲਾਂ ਤੋਂ ਹੀ ਕਾਫੀ ਫੇਮਸ ਹਨ ਪਰ ਜੇਕਰ ਕੋਈ ਉਨ੍ਹਾਂ ਬਾਰੇ ਇਹ ਕਹਿ ਰਿਹਾ ਹੈ ਕਿ ਮੇਰੇ ਫੈਨਸ ਘੱਟ ਹੋ ਰਹੇ ਹਨ ਤਾਂ ਕੋਈ ਤੁਹਾਨੂੰ ਫੇਕ ਨਿਊਜ਼ ਨਾਲ ਗੁੰਮਰਾਹ ਕਰ ਰਿਹਾ ਹੈ।Up and Ready. And shockingly on time...if anybody has warned u about my tardiness they r just spreading ‘fake news...’ https://t.co/LE9ybOyJ3K
— Shah Rukh Khan (@iamsrk) November 14, 2018
ਜੈਕ ਨਾਲ ਆਪਣੀ ਮੁਲਾਕਾਤ ਦਾ ਤਜ਼ਰਬਾ ਸ਼ਾਹਰੁਖ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਜੈਕ ਦੀ ਤਾਰੀਫ ਕਰਦੇ ਸਮੇਂ ਸ਼ਾਹਰੁਖ ਨੇ ਉਨ੍ਹਾਂ ਦੇ ਸ਼ਾਂਤ ਸਭਾਅ ਦੀ ਕਾਫੀ ਤਾਰੀਫ ਕੀਤੀ। ਫੈਨਸ ਨੂੰ ਵੀ ਦੋਵਾਂ ਦੀ ਗੱਲਬਾਤ ਪਸੰਦ ਆ ਰਹੀ ਹੈ। ਦੋਵਾਂ ਨੇ ਕਾਫੀ ਚੰਗਾ ਸਮਾਂ ਬਿਤਾਇਆ ਤੇ ਸ਼ਾਹਰੁਖ ਨੇ ਆਪਣੀ ਅੱਪ-ਕਮਿੰਗ ਫ਼ਿਲਮ ‘ਜ਼ੀਰੋ’ ਬਾਰੇ ਵੀ ਜੈਕ ਨੂੰ ਦੱਸਿਆ। ‘ਜ਼ੀਰੋ’ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।Today @jack made me realise with his calm demeanour & composed, nearly meditative mindset...’that all Work and no Pray, would make Jack a dull boy.” Thx for dropping in & also team @Twitter for a lively evening. Have a happy stay in India. pic.twitter.com/melFfe8NKJ
— Shah Rukh Khan (@iamsrk) November 14, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement