Shah Rukh Khan Fitness Mantra: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਸ਼ਾਹਰੁਖ ਦੀ ਫਿਲਮ 'ਪਠਾਨ' ਰਿਲੀਜ਼ ਹੋਈ ਸੀ। ਇਸ ਫਿਲਮ ਨੇ ਪੂਰੀ ਦੁਨੀਆ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਇਹੀ ਨਹੀਂ ਫਿਲਮ ਨੇ ਕਈ ਰਿਕਾਰਡ ਤੋੜੇ ਤੇ ਨਾਲ ਹੀ ਸ਼ਾਹਰੁਖ ਖਾਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਵੀ ਸਾਬਤ ਹੋਈ। ਪਠਾਨ ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਸੋਸ਼ਲ ਮੀਡੀਆ 'ਤੇ ਵੀ ਛਾਏ ਹੋਏ ਹਨ। ਸੋਸ਼ਲ ਮੀਡੀਆ 'ਤੇ ਜਿੱਥੇ ਵੀ ਦੇਖੋ ਕਿੰਗ ਖਾਨ ਦੇ ਵੀਡੀਓਜ਼ ਦੇਖਣ ਨੂੰ ਮਿਲਦੇ ਹਨ।
ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ 'ਬਰਾਊਨ ਬੁਆਏਜ਼' ਦੇ ਸੈੱਟ ਤੋਂ ਸ਼ੇਅਰ ਕੀਤੀ ਤਸਵੀਰ, ਐਕਸ਼ਨ ਅਵਤਾਰ 'ਚ ਨਜ਼ਰ ਆਇਆ ਕਲਾਕਾਰ
ਹਾਲ ਹੀ 'ਚ ਸ਼ਾਹਰੁਖ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ। ਇਸ ਵੀਡੀਓ 'ਚ ਪੱਤਰਕਾਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਸ਼ਾਹਰੁਖ ਦੀ ਫਿੱਟਨੈਸ ਦਾ ਰਾਜ਼ ਕੀ ਹੈ। ਇਸ 'ਤੇ ਸ਼ਾਹਰੁਖ ਨੇ ਜੋ ਜਵਾਬ ਦਿੱਤਾ, ਤੁਸੀਂ ਵੀ ਦੇਖੋ ਇਸ ਵੀਡੀਓ 'ਚ:
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਨੇ 10 ਕਰੋੜ ਦੀ ਸ਼ਾਨਦਾਰ ਰੌਲਸ ਰਾਇਸ ਕਾਰ ਵੀ ਖਰੀਦੀ ਹੈ, ਜਿਸ ਦੀ ਖੂਬ ਚਰਚਾ ਹੋਈ ਸੀ। ਇਸ ਦਾ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ। ਇਸ ਤੋਂ ਇਲਾਵਾ ਸ਼ਾਹਰੁਖ ਪਠਾਨ ਫਿਲਮ ਕਰਕੇ ਕਾਫੀ ਜ਼ਿਆਦਾ ਚਰਚਾ 'ਚ ਹਨ। ਉਨ੍ਹਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਡੁੱਬਦੇ ਹੋਏ ਬਾਲੀਵੁੱਡ ਨੂੰ ਫਿਰ ਤੋਂ ਬਚਾ ਲਿਆ ਹੈ।
ਸ਼ਾਹਰੁਖ ਖਾਨ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਹ ਜਲਦ ਹੀ ਫਿਲਮ 'ਡੰਕੀ' ਤੇ 'ਜਵਾਨ' 'ਚ ਨਜ਼ਰ ਆਉਣਗੇ। ਇਸ ਦੇ ਨਾਲ ਨਾਲ ਕਿੰਗ ਖਾਨ ਸਲਮਾਨ ਖਾਨ ਦੀ ਫਿਲਮ 'ਟਾਈਗਰ 3' 'ਚ ਵੀ ਮਹਿਮਾਨ ਭੂਮਿਕਾ ਨਿਭਾਉਣ ਜਾ ਰਹੇ ਹਨ।