ਪੜਚੋਲ ਕਰੋ
Advertisement
ਇੱਕ ਫਰੇਮ ‘ਚ ਨਜ਼ਰ ਆਇਆ ਕਿੰਗ ਖ਼ਾਨ ਦਾ ਪਰਿਵਾਰ, ਸ਼ਾਹਰੁਖ ਨੇ ਕਹੀ ਵੱਡੀ ਗੱਲ
ਗੌਰੀ ਖ਼ਾਨ ਨੇ ਅੱਜ ਸਵੇਰੇ ਹੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਸ ਦਾ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸ਼ਾਹਰੁਖ ਖ਼ਾਨ, ਸੁਹਾਨਾ ਖ਼ਾਨ, ਆਰਯਨ ਖ਼ਾਨ, ਅਬਰਾਮ ਤੇ ਖੁਦ ਗੌਰੀ ਵੀ ਨਜ਼ਰ ਆ ਰਹੀ ਹੈ।
ਮੁੰਬਈ: ਗੌਰੀ ਖ਼ਾਨ ਨੇ ਅੱਜ ਸਵੇਰੇ ਹੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਸ ਦਾ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸ਼ਾਹਰੁਖ ਖ਼ਾਨ, ਸੁਹਾਨਾ ਖ਼ਾਨ, ਆਰਯਨ ਖ਼ਾਨ, ਅਬਰਾਮ ਤੇ ਖੁਦ ਗੌਰੀ ਵੀ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ‘ਚ ਲਿਖਿਆ, “ਇੱਕ ਫਰੇਮ ‘ਚ ਯਾਦਾਂ ਨੂੰ ਕੈਦ ਕਰ ਲੈਣ ਦੀ ਕੋਸ਼ਿਸ਼।”
ਹੁਣ ਗੌਰੀ ਦੀ ਇਸ ਤਸਵੀਰ ਨੂੰ ਖੁਦ ਕਿੰਗ ਖ਼ਾਨ ਨੇ ਰੀ-ਟਵੀਟ ਕੀਤਾ ਹੈ। ਉਨ੍ਹਾਂ ਨੇ ਤਸਵੀਰ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, “ਕਈ ਸਾਲਾਂ ‘ਚ ਮੈਂ ਇੱਕ ਚੰਗਾ ਮਕਾਨ ਬਣਾਇਆ…ਗੌਰੀ ਨੇ ਇੱਕ ਚੰਗਾ ਘਰ ਬਣਾਇਆ, ਪਰ ਮੈਨੂੰ ਸੱਚ ‘ਚ ਲੱਗਦਾ ਹੈ ਕਿ ਅਸੀਂ ਦੋਵੇਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ‘ਚ ਬੈਸਟ ਹਾਂ।”
ਇਹ ਤਸਵੀਰ ਕਿੱਥੇ ਦੀ ਹੈ, ਇਹ ਜਾਣਕਾਰੀ ਤਾਂ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਕਿੰਗ ਖ਼ਾਨ ਫੈਮਿਲੀ ਟ੍ਰਿਪ ‘ਤੇ ਵਿਦੇਸ਼ ਗਏ ਸੀ। ਦੱਸ ਦਈਏ ਕਿ ਹਾਲ ਹੀ ‘ਚ ਸ਼ਾਹਰੁਖ ਪਰਿਵਾਰ ਨਾਲ ਮਾਲਦੀਪਸ ਗਏ ਸੀ ਜਿੱਥੇ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸੀ।Over years I made a good house...Gauri made a good Home but I really believe we are the best at making some really good kids! https://t.co/pPi3pDhIoM
— Shah Rukh Khan (@iamsrk) November 4, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement