ਪੜਚੋਲ ਕਰੋ
Advertisement
ਇੱਕ ਵਾਰ ਫਿਰ ਸੁਰਖੀਆਂ ‘ਚ ਸ਼ਾਹਰੁਖ ਦੀ ਧੀ ਸੁਹਾਨਾ, ਮਿਲਿਆ ਇਹ ਐਵਾਰਡ
ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਪਰ ਇਸ ਵਾਰ ਸੁਨਾਹਾ ਦੇ ਸੁਰਖੀਆਂ ‘ਚ ਆਉਣ ਦਾ ਕਾਰਨ ਕੁਝ ਹੋਰ ਹੀ ਹੈ। ਆਪਣੇ ਗਲੈਮਰਸ ਲੁਕਸ ਅਤੇ ਫੈਸ਼ਨ ਸੈਂਸ ਕਰਕੇ ਜਾਣੀ ਜਾਂਦੀ ਸੁਹਾਨਾ ਵਿਦੇਸ਼ ‘ਚ ਰਹਿ ਕੇ ਪੜ੍ਹਾਈ ਕਰ ਰਹੀ ਹੈ।
ਮੁੰਬਈ: ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਪਰ ਇਸ ਵਾਰ ਸੁਨਾਹਾ ਦੇ ਸੁਰਖੀਆਂ ‘ਚ ਆਉਣ ਦਾ ਕਾਰਨ ਕੁਝ ਹੋਰ ਹੀ ਹੈ। ਆਪਣੇ ਗਲੈਮਰਸ ਲੁਕਸ ਅਤੇ ਫੈਸ਼ਨ ਸੈਂਸ ਕਰਕੇ ਜਾਣੀ ਜਾਂਦੀ ਸੁਹਾਨਾ ਵਿਦੇਸ਼ ‘ਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਇਸੇ ਦੌਰਾਨ ਸੁਹਾਨਾ ਗ੍ਰੇਜੂਏਸ਼ਨ ਸੈਰੇਮਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਗੌਰੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।
ਇਸ ਵੀਡੀਓ ‘ਚ ਸੁਹਾਨਾ ਨੂੰ ਸੈਰਮਨੀ ਦੇ ਦੌਰਾਨ ਐਵਾਰਡ ਮਿਲ ਰਿਹਾ ਹੈ। ਸੁਹਾਨਾ ਖ਼ਾਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਗੌਰੀ ਖ਼ਾਨ ਮਾਣ ਮਹਿਸੂਸ ਕਰ ਰਹੀ ਸੀ। ਇਸ ਵੀਡੀਓ ਨੂੰ ਦੇਖ ਕਈ ਫ਼ਿਲਮੀ ਸਿਤਾਰਿਆਂ ਨੇ ਸੁਹਾਨਾ ਨੂੰ ਵਧਾਈ ਵੀ ਦਿੱਤੀ। ਉਧਰ ਸ਼ਾਹਰੁਖ ਨੇ ਵੀ ਸੁਹਾਨਾ ਨੂੰ ਇੱਕ ਖਾਸ ਪੈਗਾਮ ਦਿੱਤਾ ਹੈ। ਉਨ੍ਹਾਂ ਕਿਹਾ ਸਕੂਲ ਖ਼ਤਮ ਹੋਇਆ ਹੈ, ਸਿੱਖਣਾ ਨਹੀਂ।
ਗੌਰੀ ਨੇ ਸੈਰੇਮਨੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖ ਸੁਹਾਨਾ ਨੂੰ ਐਵਾਰਡ ਮਿਲਣ ਦਾ ਕਾਰਨ ਵੀ ਦੱਸਿਆ। ਗੌਰੀ ਨੇ ਲਿਖਿਆ, “ਡਰਾਮਾ ਦੀ ਫੀਲਡ ‘ਚ ਬੇਮਿਸਾਲ ਕੰਮ ਕਰਨ ਲਈ ਰਸੇਲ ਕੱਪ ਮਿਲਿਆ।”4 yrs have flown by. Graduating from Ardingly. Last pizza...last train ride...and first step into the real world...school ends...learning doesn’t. pic.twitter.com/hKHPIj0ffe
— Shah Rukh Khan (@iamsrk) 28 June 2019
ਸੁਹਾਨਾ ਬਾਲੀਵੁੱਡ ਤੋਂ ਦੂਰ ਹੋਣ ਤੋਂ ਬਾਅਦ ਵੀ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਉਹ ਜਲਦੀ ਹੀ ਹੁਣ ਬਾਲੀਵੁੱਡ ‘ਚ ਆਪਣਾ ਡੈਬਿਊ ਕਰ ਸਕਦੀ ਹੈ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement