ਮੁੰਬਈ: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਦਰਅਸਲ ਬਾਲੀਵੁੱਡ ਦਾ ਕਿੰਗ 2021 'ਚ ਸਿਲਵਰ ਸਕ੍ਰੀਨ' ਤੇ ਜ਼ਬਰਦਸਤ ਵਾਪਸੀ ਕਰ ਰਿਹਾ ਹੈ। ਸੁਪਰਸਟਾਰ ਨੇ ਖੁਦ ਸ਼ਨੀਵਾਰ ਨੂੰ ਆਪਣੇ ਨਵੇਂ ਸਾਲ ਦੀ ਇਕ ਵਿਸ਼ੇਸ਼ ਪੋਸਟ ਵਿਚ ਇਹ ਦੱਸਿਆ ਹੈ। ਸ਼ਾਹਰੁਖ ਨੇ ਆਪਣੀ ਪੋਸਟ 'ਚ ਲਿਖਿਆ ਕਿ '2021' ਚ ਵੱਡੇ ਪਰਦੇ 'ਤੇ ਮਿਲਦੇ ਹਾਂ'।
ਇਸ ਪੋਸਟ ਦੇ ਜ਼ਰੀਏ ਸ਼ਾਹਰੁਖ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ 'ਪਠਾਨ' ਦਾ ਜ਼ਿਕਰ ਕੀਤਾ ਹੈ। 3 ਮਿੰਟ ਅਤੇ 15 ਸੈਕਿੰਡ ਲੰਬੇ ਵੀਡੀਓ ਵਿਚ ਕਿੰਗ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਇਹ ਵੀ ਸਾਂਝਾ ਕੀਤਾ ਕਿ ਉਸ ਦੀ ਪੋਸਟ ਦੇਰ ਨਾਲ ਪਹੁੰਚੀ ਕਿਉਂਕਿ ਉਸਨੇ ਖੁਦ ਕਲਿੱਪ ਸ਼ੂਟ ਕੀਤੀ ਅਤੇ ਖੁਦ ਹੀ ਐਡਿਟ ਵੀ।