ਪੜਚੋਲ ਕਰੋ
ਸ਼ਾਹਰੁਖ ਖਾਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਹੋਲੀ ਦੀਆਂ ਸ਼ੁਭ ਕਾਮਨਾਵਾਂ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਤਸਵੀਰ
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਤੇ ਫਾਲੌਅਰਸ ਨੂੰ ਹੋਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ।

ਮੁਬੰਈ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਪ੍ਰਸ਼ੰਸਕਾਂ ਤੇ ਫਾਲੌਅਰਸ ਨੂੰ ਹੋਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਸ਼ਾਹਰੁਖ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝਾ ਕਰਦੇ ਹੋਏ ਡੂੰਘਾ ਸੰਦੇਸ਼ ਵੀ ਕੈਪਸ਼ਨ ਰਾਹੀਂ ਦਿੱਤਾ ਹੈ।
ਉਸ ਨੇ ਲਿਖਿਆ, “ਇਥੇ ਹਰੇਕ ਜੋ ਸਾਰੇ ਰੰਗਾਂ ਦੀ ਰੋਸ਼ਨੀ ਨੂੰ ਦੇਖ ਰਹੇ ਹਨ। ਤੁਹਾਡੀ ਖ਼ੁਸ਼ੀ ਇਨ੍ਹਾਂ ਰੰਗਾਂ ਦੇ ਸਾਰੇ ਸ਼ੇਡ 'ਚ ਹੋਵੇ, ਹੈਪੀ ਹੋਲੀ ਤੇ ਸੁਰੱਖਿਅਤ ਰਹੋ।”
ਆਮ ਤੌਰ 'ਤੇ ਹੋਲੀ ਪੋਸਟਾਂ ਨਾਲੋਂ ਸ਼ਾਹਰੁਖ ਦੀ ਤਸਵੀਰ ਅਲੱਗ ਹੈ ਤੇ ਉਹ ਰੰਗਾਂ ਨਾਲ ਲਿੱਬੜਿਆ ਹੋਇਆ ਨਹੀਂ।ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ, ਆਮਿਰ ਖਾਨ ਤੇ ਐਸ਼ਵਰਿਆ ਰਾਏ ਬੱਚਨ ਵਰਗੇ ਅਭਿਨੇਤਾਵਾਂ ਨੇ ਵੀ ਇਸ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਸਨ ਤੇ ਸੋਸ਼ਲ ਮੀਡੀਆ' ਤੇ ਉਨ੍ਹਾਂ ਆਪਣੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















