Sharry Mann Announces Release Date Of His New Album: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਨਾਲ ਸ਼ੈਰੀ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਪਹਿਲੇ ਸਥਾਨ 'ਤੇ ਵੀ ਆਉਂਦਾ ਹੈ। ਉਸ ਨੇ ਆਪਣੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨਾਲ ਸਭ ਦਾ ਦਿਲ ਜਿੱਤ ਲਿਆ ਹੈ।
ਹੁਣ ਸ਼ੈਰੀ ਮਾਨ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਸ਼ੈਰੀ ਮਾਨ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਸੀ। ਹੁਣ ਸ਼ੈਰੀ ਮਾਨ ਨੇ ਫੈਨਜ਼ ਲਈ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੀ ਐਲਬਮ ਦੀ ਰਿਲੀਜ਼ ਡੇਟ ਦਾ ਐਲਾਨ ਬੜੇ ਹੀ ਖਾਸ ਅੰਦਾਜ਼ 'ਚ ਕੀਤਾ ਹੈ। ਸ਼ੈਰੀ ਨੇ ਵੀਡੀਓ 'ਚ ਦੱਸਿਆ ਕਿ ਉਸ ਦੀ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਕੁੱਲ 8 ਗਾਣੇ ਹੋਣਗੇ। ਦੇਖੋ ਇਹ ਵੀਡੀਓ:
ਇਸ ਦੇ ਨਾਲ ਨਾਲ ਬੀਤੇ ਸ਼ੈਰੀ ਮਾਨ ਨੇ ਆਪਣੇ ਜਨਮਦਿਨ 'ਤੇ ਇੱਕ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਐਲਬਮ ਬਾਰੇ ਕਈ ਖੁਲਾਸੇ ਕੀਤੇ ਸੀ। ਸ਼ੈਰੀ ਨੇ ਕਿਹਾ ਸੀ, 'ਅਗਲੀ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਣੀ ਆ। ਹਮੇਸ਼ਾ ਦੀ ਤਰ੍ਹਾਂ ਪਿਆਰ ਕਰਦੇ ਰਹੋ। ਇਸ ਵਾਰ ਮੈਂ ਤੁਹਾਡੇ ਸਾਹਮਣੇ ਵਧੀਆ ਮਿਸਾਲ ਬਣ ਕੇ ਦਿਖਾਵਾਂਗਾ ਕਿ ਤੁਸੀਂ ਸਭ ਮੇਰੇ 'ਤੇ ਫਿਰ ਤੋਂ ਮਾਣ ਮਹਿਸੂਸ ਕਰੋਗੇ।' ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਹਾਲ ਹੀ ਸ਼ੈਰੀ ਮਾਨ ਨੇ ਆਪਣਾ 41ਵਾਂ ਜਨਮਦਿਨ ਮਨਾਇਆ ਹੈ। ਸ਼ੈਰੀ ਨੂੰ ਉਸ ਦੇ ਜਨਮਦਿਨ 'ਤੇ ਖੂਬ ਵਧਾਈਆਂ ਮਿਲੀਆਂ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸ਼ੈਰੀ ਦੀ 'ਦ ਲਾਸਟ ਗੁੱਡ ਐਲਬਮ' ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਹੁਣ ਸ਼ੈਰੀ ਦੀ ਇੱਕ ਹੋਰ ਐਲਬਮ 'ਸਟਿੱਲ' 29 ਸਤੰਬਰ ਨੂੰ ਰਿਲੀਜ਼ ਲਈ ਤਿਆਰ ਹੈ।