ਪੜਚੋਲ ਕਰੋ
Advertisement
ਸੀਸੀਟੀਵੀ ਫੁਟੇਜ਼ ਖੋਲ੍ਹੇਗੀ ਸ਼ਹਿਨਾਜ਼ ਗਿੱਲ ਦੇ ਪਿਤਾ 'ਤੇ ਬਲਾਤਕਾਰ ਦੇ ਇਲਜ਼ਾਮਾਂ ਦਾ ਰਾਜ਼!
ਬਿੱਗ ਬੌਸ 13 ਸਟਾਰ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ 'ਤੇ ਗੰਭੀਰ ਦੋਸ਼ ਲੱਗੇ ਹਨ। ਹੁਣ ਸੰਤੋਖ ਸਿੰਘ ਨੇ ਪਹਿਲੀ ਵਾਰ ਇਨ੍ਹਾਂ ਦੋਸ਼ਾਂ ਬਾਰੇ ਆਪਣੀ ਸਫਾਈ ਪੇਸ਼ ਕੀਤੀ ਹੈ।
ਚੰਡੀਗੜ੍ਹ: ‘ਬਿੱਗ ਬੌਸ 13’ ਫੇਮ ਪੰਜਾਬੀ ਐਕਟਰਸ ਸ਼ਹਿਨਾਜ਼ ਕੌਰ ਗਿੱਲ (Shehnaz Gill) ਦੇ ਪਿਤਾ ਸੰਤੋਖ ਸਿੰਘ (Santokh Singh Sukh) ‘ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ। ਇੱਕ ਔਰਤ ਨੇ ਸੰਤੋਖ ਸਿੰਘ ‘ਤੇ ਬੰਦੂਕ ਦੀ ਨੋਕ ‘ਤੇ ਉਸ ਨਾਲ ਬਲਾਤਕਾਰ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਇਲਜ਼ਾਮ ਲਾਇਆ ਹੈ। ਸ਼ਹਿਨਾਜ਼ ਦੇ ਭਰਾ ਸ਼ਾਹਬਾਜ਼ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਝੂਠਾ ਕਰਾਰ ਦਿੱਤਾ, ਜਦੋਂ ਕਿ ਹੁਣ ਸੰਤੋਖ ਸਿੰਘ ਦਾ ਬਿਆਨ ਆਇਆ ਹੈ।
ਸੰਤੋਖ ਨੇ ਵੀ ਔਰਤ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਇੱਕ ਸਥਾਨਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸੰਤੋਖ ਨੇ ਦੱਸਿਆ, ‘ਜਿਸ ਦਿਨ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਲਾਏ, ਉਸ ਦਿਨ ਮੈਂ ਪੂਰਾ ਦਿਨ ਘਰ ਸੀ। ਮੇਰੇ ਕੋਲ ਇਸ ਦਾ ਸਬੂਤ ਹੈ। ਮੇਰੇ ਘਰ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਹਨ। ਇਸ ਦੀ ਫੁਟੇਜ਼ ਸਭ ਕੁਝ ਸਾਬਤ ਕਰੇਗੀ। ਸੰਤੋਖ ਨੇ ਦੱਸਿਆ ਕਿ ਲੜਕੀ ਤਲਾਕਸ਼ੁਦਾ ਹੈ ਤੇ ਇਕ ਬੱਚੇ ਦੀ ਮਾਂ ਹੈ। ਉਹ ਲੱਕੀ ਨਾਲ ਵਿਆਹ ਕਰਨਾ ਚਾਹੁੰਦੀ ਸੀ, ਜੋ ਉਸ ਦਾ ਵਪਾਰਕ ਭਾਈਵਾਲ ਵੀ ਹੈ। ਮੈਂ ਲੱਕੀ ਨੂੰ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਜਿਹੜੀਆਂ ਮੁਸ਼ਕਲਾਂ ਹਨ, ਉਨ੍ਹਾਂ ਨੂੰ ਹੱਲ ਕਰੇ।“
ਪੂਰਾ ਮਾਮਲਾ ਕੀ ਹੈ:
ਦਰਅਸਲ, ਪੀੜਤ ਔਰਤ ਲੱਕੀ ਸੰਧੂ ਉਰਫ ਰਣਧੀਰ ਸਿੰਘ ਸੰਧੂ ਦੀ ਲਗਪਗ 12 ਸਾਲਾਂ ਤੋਂ ਦੋਸਤ ਹੈ। ਕੁਝ ਦਿਨ ਪਹਿਲਾਂ ਦੋਵਾਂ ਦੀ ਆਪਸੀ ਅਣਬਣ ਹੋ ਗਈ। ਬਾਅਦ ਵਿਚ ਔਰਤ ਨੂੰ ਪਤਾ ਲੱਗਿਆ ਕਿ ਉਹ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਦੇ ਘਰ ਰਹਿ ਰਿਹਾ ਹੈ। 14 ਮਈ ਦੀ ਸ਼ਾਮ ਨੂੰ ਤਕਰੀਬਨ ਸਾਢੇ ਪੰਜ ਵਜੇ ਔਰਤ ਆਪਣੀ ਕਾਰ ‘ਚ ਉਸ ਦੇ ਘਰ ਪਹੁੰਚੀ। ਇਸ ਤੋਂ ਬਾਅਦ ਸੰਤੋਖ ਉਸ ਨੂੰ ਲੱਕੀ ਨੂੰ ਮਿਲਣ ਲਈ ਲੈ ਜਾਣ ਦੇ ਬਹਾਨੇ ਆਪਣੀ ਕਾਰ ਵਿੱਚ ਬੈਠਾ ਲੈ ਗਿਆ।
ਫਿਰ ਉਹ ਔਰਤ ਨੂੰ ਰੂਹੀ ਬ੍ਰਿਜ ਲੈ ਗਿਆ ਜਿੱਥੇ ਉਸ ਨੇ ਬੰਦੂਕ ਦੀ ਨੋਕ ‘ਤੇ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਤੇ ਫਿਰ ਉਸ ਨੂੰ ਉਸਦੇ ਦੋਸਤ ਦੇ ਘਰ ਛੱਡ ਦਿੱਤਾ। ਇਲਜ਼ਾਮ ਮੁਤਾਬਕ ਸੰਤੋਖ ਨੇ ਔਰਤ ਨੂੰ ਧਮਕੀ ਵੀ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਹਾਂ, ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਹੈ ਪਰ ਇਹ ਪੂਰੀ ਤਰ੍ਹਾਂ ਝੂਠੇ ਦੋਸ਼ ਹਨ। ਉਹ ਔਰਤ ਮੇਰੇ ਪਿਤਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਥਾਂ ‘ਤੇ ਇਹ ਘਟਨਾ ਵਾਪਰੀ ਹੈ, ਉਸ ਥਾਂ ‘ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਤੇ ਅਸੀਂ ਇਸ ਦੀ ਰਿਕਾਰਡਿੰਗ ਦਾ ਪ੍ਰਬੰਧ ਕੀਤਾ ਹੈ। "
-ਸ਼ਾਹਬਾਜ਼ ਗਿੱਲ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement