ਮੁੰਬਈ: ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਸ਼ਿਲਪਾ ਸ਼ੈੱਟੀ ਕੁੰਦਰਾ ਨੇ ਆਪਣੇ ਫੈਨਸ ਨਾਲ ਬਹੁਤ ਖਾਸ ਖ਼ਬਰ ਸਾਂਝੀ ਕੀਤੀ ਹੈ। ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਮਾਂ ਬਣ ਗਈ ਹੈ। ਸ਼ਿਲਪਾ ਨੇ ਆਪਣੀ ਬੇਟੀ ਦੇ ਜਨਮ ਬਾਰੇ ਜਾਣਕਾਰੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ।

ਇੱਕ ਤਸਵੀਰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਲਕਸ਼ਮੀ ਦਾ ਜਨਮ ਹੋਇਆ ਹੈ। ਉਸ ਨੇ ਆਪਣੀ ਬੇਟੀ ਦਾ ਨਾਂ ਰੱਖ ਦਿੱਤਾ ਹੈ ਤੇ ਉਸ ਨੂੰ ਜੂਨੀਅਰ ਐਸਐਸ ਕਿਹਾ ਹੈ।


ਉਸ ਨੇ ਆਪਣੀ ਪੋਸਟ 'ਚ ਲਿਖਿਆ, "ਸਾਡੀਆਂ ਦੁਆਵਾਂ ਦਾ ਅੱਜ ਇਸ ਰਾਹੀਂ ਜਵਾਬ ਦਿੱਤਾ ਗਿਆ ਹੈ। ਅਸੀਂ ਦਿਲੋਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਅਸੀਂ ਇਹ ਦੱਸਦਿਆਂ ਬਹੁਤ ਖੁਸ਼ ਹਾਂ ਕਿ ਇੱਕ ਛੋਟੀ ਪਰੀ ਸਾਡੇ ਘਰ ਆਈ ਹੈ, ਜਿਸ ਦਾ ਨਾਂ ਸਮਿਸ਼ਾ ਸ਼ੈਟੀ ਕੁੰਦਰਾ ਹੈ। ਸਮਿਸ਼ਾ ਦਾ ਜਨਮ 15 ਫਰਵਰੀ ਨੂੰ ਹੋਇਆ।"