ਜਤਿੰਦਰ ਨੂੰ 47 ਸਾਲ ਪੁਰਾਣੇ ਰੇਪ ਕੇਸ ‘ਚ ਵੱਡੀ ਰਾਹਤ, ਜਾਣੋ ਕਿਸ ਨੇ ਲਾਇਆ ਸੀ ਇਲਜ਼ਾਮ
ਬਾਲੀਵੁੱਡ ਦੇ ਜਪਿੰਗ ਜੈਕ ਕਹੇ ਜਾਣ ਵਾਲੇ ਐਕਟਰ ਜਤਿੰਦਰ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਸਾਦਗੀ ਨਾਲ ਜ਼ਿੰਦਗੀ ਜਿਉਣ ਵਾਲੇ ਐਕਟਰ ਜਤਿੰਦਰ ਲਈ ਵੱਡੀ ਖ਼ਬਰ ਹੈ। ਉਨ੍ਹਾਂ ਨੂੰ 47 ਸਾਲ ਪੁਰਾਣੇ ਰੇਪ ਕੇਸ ‘ਚ ਰਾਹਤ ਮਿਲੀ ਹੈ।

ਮੁੰਬਈ: ਬਾਲੀਵੁੱਡ ਦੇ ਜਪਿੰਗ ਜੈਕ ਕਹੇ ਜਾਣ ਵਾਲੇ ਐਕਟਰ ਜਤਿੰਦਰ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਸਾਦਗੀ ਨਾਲ ਜ਼ਿੰਦਗੀ ਜਿਉਣ ਵਾਲੇ ਐਕਟਰ ਜਤਿੰਦਰ ਲਈ ਵੱਡੀ ਖ਼ਬਰ ਹੈ। ਉਨ੍ਹਾਂ ਨੂੰ 47 ਸਾਲ ਪੁਰਾਣੇ ਰੇਪ ਕੇਸ ‘ਚ ਰਾਹਤ ਮਿਲੀ ਹੈ।
ਹਿਮਾਚਲ ਦੀ ਹਾਈਕੋਰਟ ਨੇ ਉਨ੍ਹਾਂ ਖਿਲਾਫ ਐਫਆਈਆਰ ਰੱਦ ਕਰ ਦਿੱਤੀ ਹੈ। ਪਿਛਲੇ ਸਾਲ ਹੀ ਜਤਿੰਦਰ ‘ਤੇ ਉਸ ਦੀ ਮਮੇਰੀ ਭੈਣ ਨੇ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਜਤਿੰਦਰ ਜਦੋਂ 28 ਸਾਲ ਦੇ ਸੀ ਤਾਂ ਉਨ੍ਹਾਂ ਨੇ ਇਹ ਹਰਕਤ ਕੀਤੀ। ਇਸ ਮਾਮਲੇ ਨੂੰ ਲੈ ਕੇ ਜਤਿੰਦਰ ਖਿਲਾਫ ਨਿਊ ਸ਼ਿਮਲਾ ‘ਚ ਐਫਆਈਆਰ ਦਰਜ ਕੀਤੀ ਸੀ। ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
16 ਫਰਵਰੀ, 2018 ਨੂੰ ਸ਼ਿਮਲਾ ਦੀ ਮਹਿਲਾ ਥਾਣੇ ‘ਚ ਭਾਰਤੀ ਦੰਡਾਵਲੀ ਦੀ ਧਾਰਾ 354 ਤਹਿਤ ਇਹ ਸ਼ਿਕਾਇਤ ਕਰਜ ਕਰਵਾਈ ਗਈ ਸੀ। ਜਤਿੰਦਰ ਦੀ ਕਜ਼ਨ ਮੁਤਾਬਕ 1971 ‘ਚ ਸ਼ਿਮਲਾ ‘ਚ ਉਸ ਦਾ ਜਿਣਸੀ ਸੋਸ਼ਣ ਕੀਤਾ ਸੀ। ਇਸ ਤੋਂ ਬਾਅਦ ਉਹ ਕਾਫੀ ਸਮੇਂ ਤਕ ਉਹ ਸਦਮੇ ‘ਚ ਰਹੀ। ਬੀਤੇ ਸਾਲ ਇਸ ਘਟਨਾ ਤੋਂ ਬਾਅਦ ਜਤਿੰਦਰ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਹ ਪੂਰਾ ਮਾਮਲਾ ਬਲੈਕਮੇਲ ਕਰਨ ਦੀ ਮਨਸ਼ਾ ਨਾਲ ਦਰਜ ਕਰਵਾਇਆ ਗਿਆ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















