ਪੜਚੋਲ ਕਰੋ
Advertisement
15 ਭਾਸ਼ਾਵਾਂ ‘ਚ ਰਿਲੀਜ਼ ਹੋਈ ‘2.0’, ਇੱਕ ਦਿਨ ‘ਚ ਕਮਾ ਸਕਦੀ 100 ਕਰੋੜ
ਮੁੰਬਈ: ਅੱਜ ਯਾਨੀ 29 ਨਵੰਬਰ ਨੂੰ ਅਕਸ਼ੈ ਕੁਮਾਰ ਤੇ ਰਜਨੀਕਾਂਤ ਦੀ ਫ਼ਿਲਮ ‘2.0’ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਇੰਡੀਅਨ ਸਿਨੇਮਾ ਦੀ ਸਭ ਤੋਂ ਵੱਡੀ ਫ਼ਿਲਮ ਵਜੋਂ ਦੇਖਿਆ ਜਾ ਰਿਹਾ ਹੈ। ਫ਼ਿਲਮ ਦਾ ਬਜਟ 550 ਕਰੋੜ ਤੋਂ ਜ਼ਿਆਦਾ ਦਾ ਦੱਸਿਆ ਜਾ ਰਿਹਾ ਹੈ। ਇਹ ਫ਼ਿਲਮ ਭਾਰਤੀ ਫ਼ਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਤਜਰਬਾ ਹੈ। ਫ਼ਿਲਮ ‘ਚ 3 ਸਾਲ, 1000 ਵਿਜ਼ੂਅਲ ਇਫੈਕਟ ਆਰਟਿਸਟ, 500 ਕਾਰਪੇਂਟਰ ਤੇ 3 ਹਜ਼ਾਰ ਟੈਕਨੀਸ਼ੀਅਨਾਂ ਨੇ ਕੰਮ ਕੀਤਾ ਹੈ।
ਰਜਨੀਕਾਂਤ ਦੇ ਫੈਨਸ ਦਾ ਆਲਮ ਇੱਥੇ ਤਕ ਹੈ ਕਿ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਐਡਵਾਂਸ ਬੁਕਿੰਗ ‘ਚ 100 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ‘2.0’ ਫ਼ਿਲਮ 120 ਕਰੋੜ ਦੀ ਐਡਵਾਂਸ ਬੁਕਿੰਗ ਕਰ ਚੁੱਕੀ ਹੈ। ਇਸ ਤੋਂ ਇਲਾਵਾ ਫ਼ਿਲਮ ਹੁਣ ਤਕ ਆਪਣੇ ਰਾਈਟਸ ਵੇਚ ਕੇ 370 ਕਰੋੜ ਕਮਾ ਚੁੱਕੀ ਹੈ। ਫ਼ਿਲਮ ਦੀ ਟਿਕਟ ਦੀ ਕੀਮਤ 1000-1500 ਰੁਪਏ ‘ਚ ਵਿੱਕ ਰਹੀ ਹੈ।#BookMyShow has sold 1.2 Million tix so far for #2Point0..
All-time No.2 after #Baahubali2 — Ramesh Bala (@rameshlaus) November 28, 2018
2’.0’ ਸਾਈ-ਫਾਈ ਫ਼ਿਲਮ ਹੈ ਜਿਸ ‘ਚ ਪਹਿਲੀ ਵਾਰ ਖਿਲਾੜੀ ਅਕਸ਼ੈ ਕੁਮਾਰ ਸਾਉਥ ਸਟਾਰ ਰਜਨੀਕਾਂਤ ਨਾਲ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਦੋਨਾਂ ਦੇ ਨਾਲ ਐਮੀ ਜੈਕਸਨ ਵੀ ਹੈ ਜੋ ਰਜਨੀਕਾਂਤ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ‘2.0’ ਹਿੰਦੀ ਤਮਿਲ, ਤੈਲਗੂ ਦੇ ਨਾਲ 15 ਭਾਸ਼ਾਵਾਂ ‘ਚ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ 2010 ‘ਚ ਆਈ ਫ਼ਿਲਮ ‘ਰੋਬੋਟ’ ਦਾ ਸੀਕੁਅਲ ਹੈ।With best adv booking of the year so far in TN, #2Point0 is heading for a Monsterous Opening in TN tomorrow..
TN Govt has allowed 5 shows per day.. 3D version is a revenue booster.. — Ramesh Bala (@rameshlaus) November 28, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
Advertisement