ਚੰਡੀਗੜ੍ਹ: ਸ਼੍ਰੱਧਾ ਕਪੂਰ ਦੀ ਫਿਲਮ ‘ਸਤ੍ਰੀ’ ਨੇ ਬਾਕਸ ਆਫਿਸ ’ਤੇ ਧਮਾਕੇਦਾਰ ਕਮਾਈ ਕਰਦਿਆਂ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਰਿਲੀਜ਼ ਦੇ 16 ਦਿਨਾਂ ਅੰਦਰ ਹੀ ਫਿਲਮ ਨੇ 101 ਕਰੋੜ ਦੀ ਕਮਾਈ ਕਰ ਲਈ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਦਿਆਂ ਦੱਸਿਆ ਕਿ ਫਿਲਮ ਨੇ ਤੀਜੇ ਹਫ਼ਤੇ ਭਾਰਤੀ ਬਾਕਸ ਆਫਿਸ ’ਤੇ ਕੁੱਲ 101.48 ਕਰੋੜ ਰੁਪਏ ਕਮਾ ਲਏ ਹਨ।

ਰਿਲੀਜ਼ ਵਾਲੇ ਦਿਨ ਫਿਲਮ ਨੇ 6.83 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਓਪਨਿੰਗ ਡੇਅ ਦੇ ਹਿਸਾਬ ਨਾਲ ਇਹ ਕੋਈ ਵਧੀਆ ਕਮਾਈ ਨਹੀਂ ਪਰ ਦੂਜੇ ਤੇ ਤੀਜੇ ਦਿਨ ਫਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ। ਦੂਜੇ ਦਿਨ ਫਿਲਮ ਨੂੰ 10.87 ਤੇ ਤੀਜੇ ਦਿਨ 14.57 ਕਰੋੜ ਰੁਪਏ ਦਾ ਅੰਕੜਾ ਹਾਸਲ ਕੀਤਾ। ਰਿਲੀਜ਼ ਦੇ ਪਹਿਲੇ ਹਫਤੇ ਫਿਲਮ ਨੇ ਕੁੱਲ 31.26 ਕਰੋੜ ਰੁਪਏ ਕਮਾਏ।

ਫਿਲਮ ਦੀ ਸਫਲਤਾ ਸਬੰਧੀ ਫਿਲਮਸਾਜ਼ਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਰਸ਼ਕਾਂ ਕੋਲੋ ਇੰਨੇ ਹੀ ਪਿਆਰ ਤੇ ਭਰੋਸੇ ਦੀ ਉਮੀਦ ਸੀ। ਜੇ ਇਹ ਫਿਲਮ ਸਫ਼ਲ ਨਾ ਹੁੰਦੀ ਤਾਂ ਉਨ੍ਹਾਂ ਨੂੰ ਹੈਰਾਨੀ ਜ਼ਰੂਰ ਹੋਣੀ ਸੀ। ਉਨ੍ਹਾਂ ਉਮੀਦ ਜਤਾਈ ਕਿ ਦਰਸ਼ਕ ਇਸ ਫਿਲਮ ਨੂੰ ਹੋਰ ਦੇਖਣਗੇ।

ਜ਼ਿਕਰਯੋਗ ਹੈ ਕਿ ਫਿਲਮ ਦਾ ਕੁੱਲ ਬਜਟ 20 ਕਰੋੜ ਸੀ ਤੇ ਫਿਲਮ ਹੁਣ ਤਕ 101 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ। ਫਿਲਮ ਵਿੱਚ ਰਾਜਕੁਮਾਰ ਰਾਓ ਤੇ ਸ਼ਰਧਾ ਕਪੂਰ ਦੇ ਇਲਾਵਾ ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਨਾ, ਅਭਿਸ਼ੇਕ ਬੈਨਰਜੀ ਤੇ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਅਮਰ ਕੌਸ਼ਕ ਨੇ ਕੀਤਾ ਹੈ>